ਸ਼ੰਭੂ ਗੋਇਲ, ਲਹਿਰਾਗਾਗਾ :

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਨੇੜਲੇ ਪਿੰਡ ਡਸਕਾ ਵਿਖੇ ਕਿਸਾਨੀ ਬਿੱਲਾਂ ਖ਼ਿਲਾਫ਼ ਪਿੰਡਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ।

ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰਦਾ ਰਿਹਾ ਹੁਣ ਬਿੱਲ ਪਾਸ ਹੋਣ ਤੋਂ ਬਾਅਦ ਭਾਜਪਾ ਨਾਲੋਂ ਵੱਖ ਹੋਣ ਦੀ ਖੇਡ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲਾ ਕਾਨੂੰਨ ਧੱਕੇ ਨਾਲ ਪਾਸ ਕੀਤਾ ਹੈ। ਇਸ ਨਾਲ ਖੇਤੀ ਦਾ ਸਾਰਾ ਢਾਂਚਾ ਤਹਿਸ ਨਹਿਸ ਹੋ ਜਾਵੇਗਾ। ਇਸ ਲਈ ਅਸੀਂ ਇਹ ਕਾਲੇ ਕਾਨੂੰਨ ਪਾਸ ਨਹੀਂ ਹੋਣ ਦੇਵਾਂਗੇ। ਇਸ ਸਬੰਧੀ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ । ਆਗੂਆਂ ਨੇ ਪਰਾਲੀ ਫੂਕਣ ਸਬੰਧੀ ਸਪੱਸ਼ਟ ਕੀਤਾ ਕਿ ਪਰਾਲੀ ਲਾਜਮੀ ਫੂਕੀ ਜਾਵੇਗੀ। ਇਸ ਦੇ ਨਿਪਟਾਰੇ ਲਈ ਮੁਫ਼ਤ ਮਸ਼ੀਨਾਂ ਦੇਵੇ ਜਾਂ 200 ਰੁਪਏ ਕੁਇੰਟਲ ਦਾ ਬੋਨਸ ਦੇਵੇ ਜਾਂ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਜੇਕਰ ਇਹ ਕੁਝ ਸਰਕਾਰ ਨਹੀਂ ਕਰ ਸਕਦੀ ਤਾਂ ਪਰਾਲੀ ਫੂਕਣਾ ਸਾਡੀ ਮਜ਼ਬੂਰੀ ਹੈ। ਕਿਉਂਕਿ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਇਸ ਮੌਕੇ ਰਾਮਫਲ ਸਿੰਘ ਬਹਾਦਰਪੁਰ, ਗੁਰਮੇਲ ਸਿੰਘ ਕਿਸ਼ਨਗੜ੍ਹ, ਹੁਸ਼ਿਆਰ ਸਿੰਘ, ਅਜੈਬ ਸਿੰਘ ਡਸਕਾ, ਜਸਵੰਤ ਸਿੰਘ, ਨਾਜਰ ਸਿੰਘ, ਲਖਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।