ਬੂਟਾ ਸਿੰਘ ਚੌਹਾਨ, ਸੰਗਰੂਰ : ਦਿੱਲੀ ਦੇ ਟਿਕਰੀ ਬਾਰਡਰ 'ਤੇ ਸੰਘਰਸ਼ ਵਿਚ ਸ਼ਾਮਲ ਹੋਏ ਕਿਸਾਨ ਨੂੰ ਹਸਪਤਾਲ ਲੈ ਕੇ ਜਾਂਦਿਆਂ ਉਸ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਪੁੱਤਰ ਸ਼ੇਰ ਸਿੰਘ ਨਿਵਾਸੀ ਬੰਗਾਵਾਲੀ ਲੰਘੀ 12 ਅਪ੍ਰੈਲ ਨੂੰ ਟਿਕਰੀ ਬਾਰਡਰ 'ਤੇ ਗਿਆ ਸੀ।

ਜਿੱਥੇ ਕਈ ਦਿਨ ਧਰਨੇ 'ਤੇ ਰਹਿਣ ਕਰ ਕੇ ਐਤਵਾਰ ਸ਼ਾਮ ਨੂੰ ਉਸ ਦੀ ਹਾਲਤ ਖ਼ਰਾਬ ਹੋ ਗਈ ਤੇ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੂੰ ਰੋਹਤਕ ਦੇ ਪੀਜੀਆਈ ਵਿਚ ਰੈਫਰ ਕਰ ਦਿੱਤਾ ਗਿਆ। ਰੋਹਤਕ ਜਾਂਦੇ ਹੋਏ ਗੁਰਮੇਲ ਸਿੰਘ ਦੀ ਰਸਤੇ ਵਿਚ ਮੌਤ ਹੋ ਗਈ।

ਮਰਹੂਮ ਗੁਰਮੇਲ ਸਿੰਘ ਦੀ ਉਮਰ 63 ਸਾਲ ਸੀ ਉਸ ਦੇ 3 ਬੱਚੇ ਹਨ, ਉਸ 'ਤੇ 2 ਲੱਖ ਦਾ ਕਰਜ਼ਾ ਸੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਗੁਰਮੇਲ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਤੇ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ।