ਬੂਟਾ ਸਿੰਘ ਚੌਹਾਨ, ਸੰਗਰੂਰ : ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਪ੍ਰਦੂਸ਼ਨ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨਾਲ ਮਿਲੀਭੁਗਤ ਕਰ ਕੇ ਦਿੱਲੀ-ਕੱਟੜਾ ਰੋਡ ਦੇ ਸਬੰਧ ਵਿੱਚ ਇੱਕ ਗੁਪਤ ਮੀਟਿੰਗ ਫ਼ਰਜ਼ੀ ਕਿਸਾਨ ਬੁਲਾ ਕੇ ਐਡੀਟੋਰੀਅਮ ਸੰਗਰੂਰ ਵਿਖੇ 5 ਫਰਵਰੀ ਨੂੰ ਕੀਤੀ ਜਾ ਰਹੀ ਸੀ, ਜਦੋਂ ਕਿ ਇਸ ਮੀਟਿੰਗ ਦੇ ਰੱਦ ਹੋਣ ਸਬੰਧੀ ਕਿਸਾਨ ਸੰਘਰਸ਼ ਕਮੇਟੀ ਨਾਲ ਸਬੰਧਿਤ ਕਿਸਾਨਾਂ ਨੂੰ ਤਹਿਸੀਲਦਾਰ ਵੱਲੋਂ 23 ਫਰਵਰੀ 2021 ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਸੀ ਕਿ ਮੀਟਿੰਗ ਨਹੀਂ ਹੋਵੇਗੀ ਪਰ ਸਬੰਧਿਤ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਫ਼ਰਜ਼ੀ ਕਿਸਾਨਾਂ ਰਾਹੀਂ ਇਹ ਮੀਟਿੰਗ ਸਬੰਧਿਤ ਅਧਿਕਾਰੀ 25 ਫਰਵਰੀ 2021 ਨੂੰ ਸ਼ੁਰੂ ਕਰ ਰਹੇ ਸਨ, ਪਰ ਜਿਉਂ ਹੀ ਕਿਸਾਨ ਸੰਘਰਸ਼ ਕਮੇਟੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਦਿੱਲੀ-ਕੱਟੜਾ ਰੋਡ ਨਾਲ ਸਬੰਧਿਤ ਕਿਸਾਨ ਮੀਟਿੰਗ ਵਾਲੀ ਥਾਂ 'ਤੇ ਇਕੱਠ ਹੋ ਗਏ ਪਰ ਫਿਰ ਉੱਥੇ ਕੋਈ ਵੀ ਸਬੰਧਤ ਕਰਮਚਾਰੀ ਨਹੀਂ ਆਇਆ ਅਤੇ ਕਿਸਾਨ ਸੰਘਰਸ਼ ਕਮੇਟੀ ਅਤੇ ਰੋਡ ਨਾਲ ਸਬੰਧਿਤ ਕਿਸਾਨ ਅਧਿਕਾਰੀਆਂ ਦੀ ਉਡੀਕ ਕਰਨ ਲੱਗੇ ਤੇ ਆਡੀਟੋਰੀਅਮ ਵਿਚ ਰੋਸ ਧਰਨਾ ਲਾ ਦਿੱਤਾ ਜੋ ਕਿ ਲਗਾਤਾਰ ਹੁਣ ਵੀ ਜਾਰੀ ਹੈ ਅਤੇ ਕਿਸਾਨ ਦਿਨ-ਰਾਤ ਅਫ਼ਸਰਾਂ ਦੀ ਉਡੀਕ ਵਿੱਚ ਬੈਠੇ ਹਨ, ਹੁਣ ਤੱਕ ਨਾ ਹੀ ਕੋਈ ਅਧਿਕਾਰੀ ਮੀਟਿੰਗ ਕਰਨ ਪਹੁੰਚਿਆ ਹੈ।

ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰਰੀਤ ਸਿੰਘ ਡਿੱਕੀ ਜੇਜੀ ਤੇ ਹੋਰ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਹੈ ਕੀਤੀ ਗਈ ਮੀਟਿੰਗ ਰੱਦ ਕੀਤੀ ਜਾਵੇ ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਰੋਡ ਦੇ ਸਬੰਧ ਵਿੱਚ ਬਣਾਈ ਗਈ ਕਮੇਟੀ ਨਾਲ ਲਗਾਤਾਰ ਮੀਟਿੰਗਾਂ ਕਰਕੇ ਰੋਡ ਸਬੰਧੀ ਕਿਸਾਨ ਸੰਘਰਸ਼ ਕਮੇਟੀ ਅਤੇ ਪੰਜਾਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਕਮੇਟੀ ਯੋਗ ਮੁਆਵਜ਼ੇ ਲਈ ਆਪਸੀ ਸਹਿਮਤੀ ਬਣਾਉਣ ਲਈ ਇੱਕ-ਦੂਜੇ ਦੇ ਸੰਪਰਕ ਵਿੱਚ ਹਨ, ਜੋ ਕਿ ਕਿਸਾਨਾਂ ਦੀ ਮੰਗ ਹੈ ਕਿ ਜਿੰਨੀ ਦੇਰ ਇਨ੍ਹਾਂ ਕਮੇਟੀਆਂ ਵਿੱਚ ਕੋਈ ਆਪਸੀ ਫ਼ੈਸਲਾ ਨਹੀਂ ਹੋ ਜਾਂਦਾ ਉਨੀ-ਦੇਰ ਰੋਡ ਸਬੰਧੀ ਬਾਕੀ ਸਾਰੀਆਂ ਕਾਰਵਾਈਆਂ ਮੁਅੱਤਲ ਕੀਤੀਆਂ ਜਾਣ, ਜਿਨ੍ਹਾਂ ਅਧਿਕਾਰੀਆਂ ਨੇ ਧੋਖਾ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸਾਨਾਂ ਦੀ ਇਉਂ ਹੀ ਅਣਦੇਖੀ ਕੀਤੀ ਜਾਂਦੀ ਰਹੀ ਤਾਂ 1 ਮਾਰਚ ਨੂੰ ਪੰਜਾਬ ਪੱਧਰੀ ਧਰਨਾ ਸੰਗਰੂਰ ਵਿਖੇ ਦਿੱਤਾ ਜਾਵੇਗਾ।

-------