ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਭਾਰਤੀ ਕਿਸਾਨ ਯੂਨੀਅਨਾਂ ਵਲੋਂ 31 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈੱਸਾਂ ਨੂੰ ਲੈ ਕੇ 1 ਅਕਤੂਬਰ ਤੋਂ ਰੇਲਾਂ ਤੇ ਸੜਕਾਂ ਜਾਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਜ਼ਿਲ੍ਹੇ 'ਚ ਕਿਸਾਨਾਂ ਵਲੋਂ ਆਪਣੇ ਇਸ ਅੰਦਰੋਲ ਨੂੰ ਤਿੱਖਾ ਕਰਦਿਆਂ ਰੇਲ ਪਟੜਿਆਂ ਤੋਂ ਇਲਾਵਾ ਮੁੱਖ ਮਾਰਗਾਂ 'ਤੇ ਪੱਕੇ ਤੌਰ 'ਤੇ ਤੰਬੂ ਲਗਾ ਕੇਂਦਰ ਸਰਕਾਰ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਨੂੰ ਛੇੜ ਦਿੱਤੀ ਹੈ। ਕਿਸਾਨੀ ਅੰਦੋਲਨ 'ਚ ਕਿਸਾਨ ਮਰਦ/ਔਰਤਾਂ, ਬੱਚੇ, ਬਜ਼ੁਗਰ, ਅੰਗਹੀਣ ਤੇ ਨੌਜਵਾਨਾਂ ਵਧ ਚੜ੍ਹ ਕੇ ਸਮੂਲੀਅਤ ਕਰ ਰਹੇ ਹਨ।

ਸਥਾਨਕ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਦੀ ਹਾਲਤ ਬੇਹੱਦ ਮੰਦੀ ਹੈ, ਖੇਤੀ ਚਿਰਾਂ ਤੋਂ ਘਾਟੇਵੰਦ ਧੰਦਾਂ ਬਣੀ ਹੋਈ ਹੈ, ਪਰ ਹੋਰ ਕੋਈ ਬਦਲ ਨਾ ਹੋਣ ਕਰਕੇ ਪਿੰਡ ਦਾ ਵੱਡਾ ਹਿੱਸਾ ਅਬਾਦੀ ਇਸੇ ਘਾਟੇਬੰਦ ਧੰਦੇ ਨਾਲ ਬੱਝੀ ਹੋਈ ਹੈ। ਖੇਤਾਂ ਅੰਦਰ ਹੁਣ ਖੁਸ਼ਹਾਲੀ ਨਹੀਂ, ਖੁਦਕੁਸ਼ੀਆਂ ਦੀਆਂ ਫਸਲਾਂ ਉੱਗ ਰਹੀਆਂ ਹਨ। ਇਸ ਕਰਕੇ ਹੋਰ ਸਾਰੇ ਧੰਦੇ ਤੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ ਤੇ ਘਾਟੇ ਦਾ ਸਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੀ ਕਿਸਾਨਾਂ ਮਜ਼ਦੂਰਾਂ ਦੀ ਅਬਾਦੀ ਦੀ ਘਟੀ ਖ੍ਰੀਦ ਸ਼ਕਤੀ ਤੁਹਾਡੇ ਕਾਰੋਬਾਰ ਦੁਕਾਨਾਂ ਅੰਦਰ ਵੀ ਬਰਕਤ ਪਾਉਣ ਦੇ ਸਮਰੱਥ ਨਹੀਂ, ਇਸੇ ਲਈ ਤੁਹਾੜੇ 'ਚੋਂ ਵੀ ਵੱਡੀ ਗਿਣਤੀ ਕਾਰੋਬਾਰਾਂ ਦੇ ਮੰਦੇ ਹੋਣ ਦੇ ਰੋਣੇ ਰੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨੀ ਇਕ ਦੇਸ ਇਕ ਮੰਡੀ ਦੇ ਨਾਂ 'ਤੇ ਕਾਰਪੋਰੇਟਾਂ ਨੂੰ ਹਰ ਥਾਂ 'ਤੇ ਕਿਸਾਨਾਂ ਦੀ ਫ਼ਸਲ ਮਨਮਰਜੀ ਦੇ ਭਾਵਾਂ 'ਤੇ ਖ੍ਰੀਦਣ ਦੀ ਛੂਟ ਦਿੰਦੇ ਹਨ ਤੇ ਕਿੱਲੇ ਦੋ ਕਿੱਲੇ ਵਾਹੀ ਵਾਲੇ ਕਿਸਾਨਾਂ ਨੂੰ ਅਰਬਪਤੀ ਕਾਰਪੋਰੇਟਾਂ ਦਾ ਮੰਡੀ ਦੇ ਅੰਦਰ ਮੁਕਾਬਲਾ ਕਰਨ ਲਈ ਕਹਿੰਦੇ ਹਨ। ਇਨ੍ਹਾਂ ਕਾਨੂੰਨਾਂ ਦਾ ਸਿੱਧਾ ਅਸਰ ਵੱਡੀ ਗਿਣਤੀ ਛੋਟੇ ਕਿਸਾਨਾਂ ਦਾ ਹੋਰ ਵੀ ਖੁੰਗਲ ਹੋਣਾ ਤੇ ਮਜ਼ੀਨ ਤੋਂ ਵਾਂਝੇ ਹੋਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦਾ ਵੱਡੀ ਪੱੱਧਰ 'ਤੇ ਉਜਾੜਾ ਤੇ ਭੋਜਨ ਸੁਰੱਖਿਆ ਦਾ ਖਾਤਮਾਂ ਬਣਦਾ ਹੈ ਤੇ ਮੰਡੀਆਂ ਨਾਲ ਸਬੰਧਤ ਟਰਾਂਸਪੋਰਟ, ਪੱਲੇਦਾਰੀ ਤੇ ਹੋਰ ਕਈ ਤਰ੍ਹਾਂ ਦੇ ਕਿੱਤਿਆ ਦਾ ਉਜਾੜਾ ਬਣਦਾ ਹੈ। ਖੇਤੀ ਖੇਤਰ ਨੂੰ ਤਬਾਹ ਕਰਨ ਵਾਲੇ ਖੇਤੀ ਵਿਰੋਧੀ ਕਾਨੂੰਨਾਂ ਬਿਨਾਂ ਪਾਸ ਕਰਾਏ ਲਾਗੂ ਕਰ ਦਿੱਤੇ ਹਨ। ਆਗੂਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਿਸਾਨ ਵਿਰੋਧੀ ਫ਼ਰਮਾਨ ਦਾ ਕਿਸਾਨਾਂ ਵਲੋਂ ਉਦੋ ਤੱਕ ਵਿਰੋਧੀ ਕੀਤਾ ਜਾਵੇਗਾ ਜਦੋਂ ਇਸ ਬਿੱਲ ਨੂੰ ਮੱਢੋਂ ਰੱਦ ਨਹੀਂ ਕੀਤਾ ਜਾਂਦਾ।

ਪੁਲਿਸ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ

ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸਾਂ ਤਹਿਤ ਪੁਲਿਸ ਵਲੋਂ ਆਪਣੀ ਡਿਊਟੀ ਦਿੰਦਿਆਂ ਚੱਪੇ-ਚੱਪੇ 'ਤੇ ਪੌਣੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੂੰ ਸ਼ਹਿਰ ਅੰਦਰ ਪੂਰੀ ਤਰ੍ਹਾਂ ਦੇ ਨਾਲ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ ਤੇ ਪੁਲਿਸ ਕਰਮਚਾਰੀਆਂ ਨੂੰ ਪੂਰੀ ਗਿਣਤੀ 'ਚ ਤਾਇਨਾਤ ਕੀਤਾ ਜਾਵੇਗਾ। ਜ਼ਿਲ੍ਹੇ ਦੇ ਸਾਰੇ ਥਾਣਿਆਂ 'ਚ ਪੁਲਿਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ।

ਕਿਸਾਨਾਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ ਲਗਾਏ ਗਏ ਧਰਨੇ ਦੌਰਾਨ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪੁਲਿਸ ਵਲੋਂ ਹਰ ਤਰ੍ਹਾ ਦੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਹੈ। ਕਿਸਾਨਾਂ ਨੂੰ ਆਪਣੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਤੇ ਉਹ ਕਿਸਾਨਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਰਦਸ਼ਨ ਸ਼ਾਂਤਮਈ ਢੰਗ ਦੇ ਨਾਲ ਕਰਦੇ ਰਹਿਣ ਤੇ ਕੋਰੋਨਾ ਮਹਾਮਾਰੀ ਤੋਂ ਵੀ ਬਚਾਅ ਰੱਖਣ।

ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਹਰ ਵੱਡੇ ਛੋਟੇ ਨੇ ਹਿੱਸਾ ਲਿਆ ਤੇ ਮੋਦੀ ਸਰਕਾਰ ਖਿਲਾਫ਼ ਆਪਣਾ ਰੋਹ ਪ੍ਰਗਟ ਕਰਦਿਆਂ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਸਰਕਾਰ ਖਿਲਾਫ਼ ਲਗਾਏ ਧਰਨਿਆਂ ਦੌਰਾਨ ਅੰਗਹੀਣਾਂ, ਬਜ਼ੁਰਗਾਂ, ਔਰਤਾਂ ਤੇ ਨੌਜਵਾਨਾਂ ਨੇ ਵਧ੍ਹ ਚੜ੍ਹ ਕੇ ਹਿੱਸਾ ਲਿਆ ਤੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਕਿਸਾਨਾਂ ਵਲੋਂ ਮੋਦੀ ਸਰਕਾਰ ਦੇ ਖਿਲਾਫ਼ ਵਿੱਢੀ ਗਈ ਇਸ ਜੰਗ ਨੂੰ ਲੈ ਕੇ ਕਿਸਾਨਾਂ ਨੇ ਪੱਕੇ ਤੌਰ 'ਤੇ ਪ੍ਰਬੰਧ ਕਰ ਲਏ ਹਨ ਤੇ ਪੱਕੇ ਤੰਬੂ ਲਗਾ ਕੇ ਦਿਨ ਰਾਤ ਧਰਨਾ ਦੇਣ ਦਾ ਆਗਾਜ ਕਰ ਦਿੱਤਾ ਹੈ। ਕਿਸਾਨਾਂ ਵਲੋਂ ਧਰਨੇ 'ਚ ਸ਼ਮੂਲੀਅਤ ਕਰਨ ਵਾਲਿਆਂ ਲਈ ਰੋਟੀ, ਚਾਹ, ਪਾਣੀ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤੇ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਹੈ। ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਪੱਕੇ ਮੋਰਚੇ ਦੌਰਾਨ ਜਿੱਥੇ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦੀ ਹਮਾਇਤ ਕੀਤੀੇ