ਪਰਦੀਪ ਕਸਬਾ, ਸੰਗਰੂਰ : ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ 21 ਅਗਸਤ ਨੂੰ ਦਿੱਲੀ ਵਿਚ ਰੋਸ ਮੁਜ਼ਾਹਰੇ ਸਮੇਂ ਗਿ੍ਫ਼ਤਾਰ ਹੋਏ ਸਾਥੀਆਂ ਦਾ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਪਿੰਡ ਆਉਣ 'ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਪ੍ਰਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਪਿੰਡ ਕੌਹਰੀਆ ਦੇ ਲੋਕਾਂ ਨੇ ਰਾਜਪਾਲ ਸਿੰਘ ਸਾਬਕਾ ਸਰਪੰਚ, ਰਾਮਪਾਲ ਸਿੰਘ, ਲਖਵਿੰਦਰ ਸਿੰਘ ਪੰਚ, ਕਰਨੈਲ ਸਿੰਘ, ਸੁਰਿੰਦਰ ਸਿੰਘ ਸੋਨੀ ਅਤੇ ਬੂਟਾ ਸਿੰਘ ਦਾ ਪਿੰਡ ਵਿਚ ਪੂਰੇ ਜੋਸ਼ ਅਤੇ ਨਾਅਰਿਆਂ ਨਾਲ ਸਵਾਗਤ ਕੀਤਾ ਅਤੇ ਗਲਾਂ ਵਿਚ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਆਰਐੱਸਐੱਸ ਦੇ ਏਜੰਡੇ ਤਹਿਤ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਰਾਚੀਨ ਮੰਦਰ ਢਾਹਿਆ ਗਿਆ ਸੀ। ਜਿਸ ਦੇ ਖ਼ਿਲਾਫ਼ ਹਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਵੱਲੋਂ ਵਿਰੋਧ ਕਰਨ ਲਈ ਦਿੱਲੀ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਇਸ ਮੁਜ਼ਾਹਰੇ ਨੂੰ ਖਿੰਡਾਉਣ ਦੇ ਲਈ ਅਤੇ ਆਪਣੇ ਦਲਿਤ ਵਿਰੋਧੀ ਨੀਤੀ ਦੇ ਚੱਲਦਿਆਂ ਦਿੱਲੀ ਪੁਲਿਸ ਵੱਲੋਂ ਦਲਿਤਾਂ ਉੱਪਰ ਅੰਨ੍ਹੇਵਾਹ ਲਾਠੀਆਂ ਚਲਾ ਕੇ 96 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਜਿਸ ਵਿਚ ਪਿੰਡ ਕੌਹਰੀਆਂ ਦੇ ਛੇ ਸਾਥੀ ਸ਼ਾਮਲ ਸਨ। ਕਮੇਟੀ ਦੇ ਵੱਖਰੇ-ਵੱਖਰੇ ਪਿੰਡਾਂ ਤੋਂ ਆਏ ਆਗੂਆਂ ਅਤੇ ਕਾਰਕੁੰਨਾਂ ਨੇ ਉਨ੍ਹਾਂ ਦਾ ਪਿੰਡ ਆਉਣ 'ਤੇ ਸਨਮਾਨ ਕੀਤਾ ਤੇ ਮੰਦਰ ਉਸੇ ਥਾਂ ਬਣਾਏ ਜਾਣ ਅਤੇ ਸਾਰੀ ਜ਼ਮੀਨ ਦੀ ਪ੍ਰਰਾਪਤੀ ਲਈ ਸ਼ੁਰੂ ਹੋਏ ਸੰਘਰਸ਼ ਨੂੰ ਆਖ਼ਰੀ ਜਿੱਤ ਤੱਕ ਲੜਨ ਦਾ ਐਲਾਨ ਕੀਤਾ। ਇਸ ਮੌਕੇ ਗੁਰਦਾਸ ਸਿੰਘ ਜਲੂਰ, ਨੀਲੂ ਸਿੰਘ ਰਾਏਧਰਾਨਾ, ਕਰਨੈਲ ਸਿੰਘ ਰੋਗਲਾ ਵੀ ਹਾਜ਼ਰ ਸਨ।