ਸ਼ੰਭੂ ਗੋਇਲ, ਲਹਿਰਾਗਾਗਾ

ਮਾਰਕੀਟ ਕਮੇਟੀ ਲਹਿਰਾ ਅਧੀਨ ਆਉਂਦੇ ਪਿੰਡ ਬਖੋਰਾ ਕਲਾਂ ਵਿਖੇ ਅਨਾਜ ਮੰਡੀ ਦਾ ਫੜ੍ਹ ਇਸ ਕਦਰ ਡੂੰਘਾ ਹੈ, ਕਿ ਦੋ- ਦੋ ਫੁੱਟ ਡੂੰਘੇ ਟੋਏ ਪੈਣ ਕਾਰਨ ਬਾਰਸ਼ ਸਮੇਂ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀ ਹੈ।ਇਸ ਬਾਰੇ ਸਬੰਧਤ ਪੰਚਾਇਤ ਅਤੇ ਆੜ੍ਹਤੀ ਆਗੂ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਪ੍ਰਚੇਜ਼ ਸੈਂਟਰ ਬਖੋਰਾ ਕਲਾਂ ਦਾ ਚਾਰ ਕਿੱਲਿਆਂ ਵਿੱਚ ਬਣਿਆ ਫੜ੍ਹ ਬਹੁਤ ਪੁਰਾਣਾ ਹੋ ਚੁੱਕਾ ਹੈ।ਜਿਸ ਕਾਰਨ ਇੱਟਾਂ ਖੁਰ ਚੁੱਕੀਆਂ ਹਨ ਅਤੇ ਵੱਡੇ- ਵੱਡੇ ਟੋਏ ਪੈ ਚੁੱਕੇ ਹਨ,ਫਰਸ਼ ਬਹੁਤੀਆਂ ਥਾਵਾਂ ਤੋਂ ਦਬ ਚੁੱਕਿਆ ਹੈ।ਜਿਸ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਖੜ੍ਹੇ ਪਾਣੀ ਵਿੱਚ ਬਰਬਾਦ ਹੋ ਜਾਂਦੀ ਹੈ,ਉੱਥੇ ਹੀ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵੀ ਦਾਣੇ ਇਕੱਠੇ ਕਰਨ ਸਮੇਂ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ।ਇਸ ਸਬੰਧੀ ਸਰਪੰਚ ਬਖੋਰਾ ਕਲਾਂ ਨੇ ਬਕਾਇਦਾ ਮਤਾ ਪਾ ਕੇ ਪੰਜਾਬ ਮੰਡੀ ਬੋਰਡ ਨੂੰ ਦਿੱਤਾ ਹੈ, ਕਿ ਇਸ ਪਰਚੇਜ ਸੈਂਟਰ ਵਿਚ ਕਈ ਪਿੰਡਾਂ ਦੀ ਫਸਲ ਆਉਂਦੀ ਹੈ ਜਿਸ ਕਾਰਨ ਇਹ ਫੜ ਛੋਟਾ ਪੈ ਚੁੱਕਿਆ ਹੈ। ਪੰਚਾਇਤ ਇਸ ਸੰਬੰਧੀ ਨਾਲ ਲੱਗਦੀ ਜ਼ਮੀਨ ਵੀ ਦੇਣ ਨੂੰ ਤਿਆਰ ਹੈ। ਇਸ ਲਈ ਸਾਰਾ ਪੁਰਾਣਾ ਫੜ ਪੱਟ ਕੇ ਨਵੇਂ ਸਿਰੇ ਤੋਂ ਲਾਇਆ ਜਾਵੇ।ਇਸ ਸਮੇਂ ਗੁਰਜੀਤ ਸਿੰਘ ਸਰਪੰਚ, ਜਗਤਾਰ ਸਿੰਘ ਤਾਰੀ, ਨਿੱਕਾ ਸਿੰਘ, ਨਰਿੰਦਰ ਸਿੰਘ ਪੱਪਾ, ਰਾਮਾ ਸਿੰਘ, ਪਾਲੀ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਪੂਰੀ ਪੰਚਾਇਤ ਰੋਸ ਪ੍ਰਗਟ ਕਰਨ ਸਮੇਂ ਮੌਜੂਦ ਸੀ।