ਕਰਮਜੀਤ ਸਿੰਘ ਸਾਗਰ, ਧਨੌਲਾ : ਪਿੰਡ ਕਾਲੇਕੇ ਦੇ ਕਿਸਾਨਾਂ ਦਾ ਕੰਮ ਨਾ ਹੋਣ ਕਰਕੇ ਐੱਸਡੀਓ ਧਨੌਲਾ ਨੰਬਰ ਇਕ ਖ਼ਿਲਾਫ਼ ਗਰਿੱਡ ਅੱਗੇ ਖੜ੍ਹਕੇ ਕੀਤੀ ਨਆਰੇਬਾਜ਼ੀ ਤੇ ਵੀਰਵਾਰ ਸਵੇਰੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਪਿੰਡ ਕਾਲੇਕੇ ਦੇ ਸਰਪੰਚ ਸੁਖਦੇਵ ਸਿੰਘ, ਸ਼੍ਰੋ੍ਮਣੀ ਅਕਾਲੀ (ਬ) ਬਲਾਕ ਪ੍ਰਧਾਨ ਸੁਰਜੀਤ ਰਾਮ, ਨੇ ਐੱਸਡੀਓ ਨੰਬਰ ਇਕ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਦਿਆਲ ਸਿੰਘ, ਜੋਰਾ ਸਿੰਘ ਪੁੱਤਰ ਦਿਆਲ ਸਿੰਘ ਤੇ ਹੋਰ ਕਿਸਾਨਾਂ ਵਲੋਂ ਆਪਣੇ ਟਿਊਬਵੈਲ ਕੁਨੈਕਸ਼ਨ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਨੂੰਨ ਤਹਿਤ ਕਿ ਕੋਈ ਵੀ ਮਾਂ-ਬਾਪ ਆਪਣੇ ਨਾਮ 'ਤੇ ਲੱਗੀ ਮੋਟਰ ਨੂੰ ਆਪਣੇ ਪੁੱਤਰਾਂ ਦੇ ਨਾਮ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨਾਂ ਕੋਲ ਕਾਨੂੰਨ ਅਨੁਸਾਰ ਸਾਰੇ ਕਾਗਜ ਪੂਰੇ ਕਰਕੇ ਫਾਇਲ ਤਿਆਰ ਕਰਵਾਈ ਗਈ ਹੈ, ਪਰ ਐੱਸਡੀਓ ਨੇ ਇਹ ਕਹਿ ਕਿ ਸਾਨੂੰ ਭੇਜ ਦਿੱਤੇ ਕਿ ਮੇਰੇ ਕੋਲੋਂ ਨਹੀਂ ਹੋਈ ਆਪਣਾ ਹੋਰ ਹੱਲ ਕਰ ਲਵੋ। ਜਿਸ ਕਰਕੇ ਗੁੱਸੇ ਆਏ ਕਿਸਾਨਾਂ ਨੇ ਐੱਸਡੀਓ ਖ਼ਿਲਾਫ਼ ਨਆਰੇਬਾਜ਼ੀ ਕੀਤੀ। ਉਨ੍ਹਾਂ ਸਮੂਹ ਲੋਕਾਂ ਨੇ ਪੰਜਾਬ ਸਰਕਾਰ ਤੇ ਸਬਿੰਧਤ ਵਿਭਾਗ ਤੇ ਉੱਚ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਕਿ ਸਾਡੇ ਇਕਾਲੇ ਨੂੰ ਉਹ ਅਧਿਕਾਰੀ ਦਿੱਤਾ ਜਾਵੇ ਜਿਸ ਕੰਮ ਆਉਂਦਾ ਹੋਵੇ ਇਸ ਨੂੰ ਤੁਰੰਤ ਬਦਲਿਆ ਜਾਵੇ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵੀ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਇਸ ਮਾਮਲੇ ਦਾ ਹੱਲ ਜਲਦ ਤੋਂ ਜਲਦ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਅਜਿਹੀਆਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਰਾਹਤ ਮਿਲ ਸਕੇ ਤੇ ਆਪਣੀ ਫ਼ਸਲ ਨੂੰ ਸੰਭਾਲ ਸਕਣ।

ਜਦੋਂ ਇਸ ਸਬੰਧ 'ਚ ਐੱਸਡੀਓ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਜਦੋਂ ਐਕਸ਼ੀਅਨ ਬਰਨਾਲਾ ਗਗਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਾਨੂੰਨ ਆਨੁਸਾਰ ਜ਼ਮੀਨ ਨਾਮ ਹੋਣੀ ਜ਼ਰੂਰੀ ਹੈ, ਫਿਰ ਮੋਟਰ ਕੁਨੈਕਸ਼ਨ ਨਾਮ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲਾ ਧਿਆਨ ਆਉਣ 'ਤੇ ਹੀ ਪਤਾ ਲੱਗੇਗਾ। ਉਕਤ ਲੋਕਾਂ ਨੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਕਿਸਾਨ ਯੂਨੀਅਨਾਂ ਤੇ ਹੋਰ ਕਿਸਾਨ ਹਿਤੈਸ਼ੀ ਪਾਰਟੀ ਨੂੰ ਨਾਲ ਲੈ ਕੇ ਐੱਸਡੀਓ ਖ਼ਿਲਾਫ਼ ਗਰਿੱਡ ਅੱਗੇ ਧਰਨਾ ਲਾਇਆ ਜਾਵੇਗਾ।