ਬੂਟਾ ਸਿੰਘ ਚੌਹਾਨ, ਸੰਗਰੂਰ : ਕਿਸਾਨ ਜਥੇਬੰਦੀਆਂ ਵੱਲੋਂ 18 ਤਾਰੀਕ ਨੂੰ ਕਿਸਾਨ ਇਸਤਰੀ ਦਿਵਸ ਵਜੋਂ ਮਨਾਇਆ ਗਿਆ। ਜਿਸ ਤਹਿਤ ਸੰਗਰੂਰ ਵਿਖੇ ਰੇਲਵੇ ਸਟੇਸ਼ਨ ਸੰਗਰੂਰ ਤੋਂ ਸੈਂਕੜੇ ਕਿਸਾਨ ਬੀਬੀਆਂ ਤੇ ਕਿਸਾਨਾਂ ਨੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਆ ਸ਼ਾਹੀ ਸਮਾਧਾਂ ਕੋਲ ਰੋਸ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਕਿਰਨਪਾਲ ਕੌਰ, ਬੀਬੀ ਰਾਣੋ ਖੇੜੀ, ਬੀਬੀ ਸਵਰਨ ਜੀਤ ਕੌਰ, ਰਮਨਪ੍ਰਰੀਤ ਕੌਰ, ਪਰਮਿੰਦਰ ਕੌਰ, ਜਸਪ੍ਰਰੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਉਭਾਰ ਨੂੰ ਘਟਾ ਕੇ ਵੇਖ ਰਹੀ ਹੈ, ਪਰ ਉਸਨੂੰ ਨਹੀਂ ਪਤਾ ਕਿ ਜਿੱਥੇ ਪੰਜਾਬ ਦੇ ਨੌਜਵਾਨ ਅਤੇ ਵੱਡੀ ਉਮਰ ਦੇ ਮਰਦ ਉੱਠ ਖੜ੍ਹੇ ਹਨ। ਉਸੇ ਤਰ੍ਹਾਂ ਅੌਰਤਾਂ ਵੀ ਆਪਣੀਆਂ ਜ਼ਮੀਨਾਂ ਬਚਾਉਣ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਦਿੱਲੀ ਅੰਦੋਲਨ ਵਿਚ ਕੁੱਦ ਪਈਆਂ ਹਨ। ਨਿਰਜੰਨ ਸਿੰਘ ਦੋਹਲਾ ਸੂਬਾ ਸਕੱਤਰ, ਇੰਦਰਪਾਲ ਸਿੰਘ ਪੰੁਨਾਵਾਲ, ਊਧਮ ਸਿੰਘ ਸੰਤੋਖਪੁਰਾ, ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟਰਿਆਨਾ, ਹਰੀ ਸਿੰਘ ਜੱਮਦਾ, ਸੰਤ ਰਾਮ ਸਿੰਘ ਛਾਜਲੀ, ਗੁਰਬਖਸ਼ੀਸ਼ ਸਿੰਘ ਬਾਲਾ, ਗੁਰਮਤਿ ਸਿੰਘ ਕਪਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਜਥੇਬੰਦੀਆਂ 26 ਜਨਵਰੀ ਨੂੰ ਦਿੱਲੀ ਟਰੈਕਟਰ ਮਾਰਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪਿੰਡਾਂ ਵਿਚ ਤਿਆਰੀ ਮੀਟਿੰਗਾਂ ਕਰ ਰਹੀਆਂ ਹਨ।

ਅੱਜ ਇਹ ਕਿਸਾਨ ਬੀਬੀਆਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬੀਬੀ ਰਵਿੰਦਰ ਕੌਰ, ਸੁਖਪ੍ਰਰੀਤ, ਸੁਖਵਿੰਦਰ ਕੌਰ, ਸਿੰਦਰਪਾਲ ਕੌਰ, ਹਰਜਿੰਦਰ ਕੌਰ, ਹਰਜੀਤ ਕੌਰ ਅਤੇ ਪਰਮਜੀਤ ਕੌਰ ਇਕ ਰੋਜ਼ਾ ਭੁੱਖ ਹੜਤਾਲ 'ਤੇ ਬੈਠੀਆਂ।