ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਗਾਏ ਹੋਏ ਧਰਨੇ ਦੇ 110ਵੇਂ ਦਿਨ ਅੌਰਤ ਕਿਸਾਨ ਦਿਵਸ ਮੌਕੇ ਸੈਂਕੜਿਆਂਦੀ ਗਿਣਤੀ 'ਚ ਕਿਸਾਨ ਅੌਰਤਾਂ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਈਆਂ। ਇਸ ਸਮੇਂ ਭੁੱਖ ਹੜਤਾਲ 'ਚ ਬੈਠਣ ਵਾਲੇ ਜਥੇ 'ਚ ਸਿਰਫ ਕਿਸਾਨ ਅੌਰਤਾਂ ਦਾ ਕਾਫਿਲਾ ਹੀ ਸ਼ਾਮਿਲ ਸੀ। ਜੱਥੇ 'ਚ ਤੇਜਪਾਲ ਕੌਰ, ਗੁਰਪ੍ਰਰੀਤ ਕੌਰ, ਕਰਨੈਲ ਕੌਰ, ਬਲਜੀਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਦਲਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ, ਮਨਜੀਤ ਕੌਰ ਆਦਿ ਕਿਸਾਨ ਅੌਰਤਾਂ ਨੇ ਭਾਗ ਲਿਆ। ਇਸ ਸਮੇਂ ਪ੍ਰਰੇਮਪਾਲ ਕੌਰ, ਮਨਪ੍ਰਰੀਤ ਕੌਰ, ਗੁਰਪ੍ਰਰੀਤ ਕੌਰ, ਅੰਗਰੇਜ ਕੌਰ, ਮਹਿਕਦੀਪ ਤੇ ਚਰਨਜੀਤ ਕੌਰ ਨੇ ਅੌਰਤ ਕਿਸਾਨ ਦਿਵਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਅੌਰਤਾਂ ਅੱਧ ਸੰਸ਼ਾਰ ਦੀਆਂ ਮਾਲਕ ਹਨ। ਖੇਤੀ ਧੰਦੇ 'ਚ ਵੀ ਅੌਰਤਾਂ ਮਰਦਾਂ ਦੇ ਬਰਾਬਰ ਦੀਆਂ ਹਿੱਸੇਦਾਰ ਹਨ। ਘਰਾਂ ਦਾ ਸਾਰਾ ਕੰਮ, ਪਸ਼ੂ ਸਾਂਭਣ ਦੀ ਸਮੁੱਚੀ ਜਿੰਮੇਵਾਰੀ, ਬੱਚਿਆਂ ਦੀ ਪਰਵਰਿਸ਼, ਖੇਤ ਬੰਨਿਆਂ 'ਚ ਮਰਦਾਂ ਦੇ ਬਰਾਬਰ ਕੰਮ ਅੌਰਤਾਂ ਨੂੰ ਵੀ ਕਰਨਾ ਪੈਂਦਾ ਹੈ। ਹੁਣ ਜਦ ਕੇਂਦਰ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾਂ ਦੀਆਂ ਨੀਤੀਆਂ ਤਹਿਤ ਕੇਂਦਰ ਹਕੂਮਤ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨਾਲ ਸਮੁੱਚਾ ਅਰਥਚਾਰਾ ਹੀ ਉਜਾੜਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ, ਤਾਂ ਇਸ ਉਜਾੜੇ ਦੇ ਸੇਕ ਦਾ ਅਸਰ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਅੌਰਤਾਂ ਉੱਪਰ ਪੈਣਾ ਸੁਭਾਵਿਕ ਹੈ। ਅੌਰਤ ਨੂੰ ਪਿਛਲੇ ਸਮਿਆਂ ਵਿੱਚ ਪੈਰ ਦੀ ਜੁੱਤੀ ਸਮਝ ਘਰ ਤੋਂ ਬਾਹਰ ਨਿਕਲਣ ਦੀ ਅਜਾਦੀ ਨਹੀਂ ਸੀ। ਮਾਈ ਭਾਗੋ, ਜਯੋਤਿਬਾ ਬਾਈ ਫੂਲੇ, ਗਦਰੀ ਗੁਲਾਬ ਕੌਰ ਤੇ ਦੁਰਗਾ ਭਾਬੀ ਜਿਹੀਆਂ ਅੌਰਤਾਂ ਨੂੰ ਘਰਾਂ ਦੀਆਂ ਤੰਗ ਵਲਗਣਾਂ 'ਚੋਂ ਬਾਹਰ ਨਿੱਕਲ ਸੰਘਰਸ਼ ਦੇ ਮੈਦਾਨ 'ਚ ਜੂਝ ਮਰਨ ਦੀ ਜਾਗ ਲਾਈ। ਇਸ ਸਮੇਂ ਕਿਸਾਨ ਅੌਰਤ ਆਗੂਆਂ ਕਿਹਾ ਕਿ ਸਾਨੂੰ ਆਪਣੇ ਸੰਗਰਾਮੀ ਵਿਰਸੇ ਉੱਪਰ ਮਾਣ ਕਰਨਾ ਚਾਹੀਦਾ ਹੈ। ਜਿੱਥੇ ਅਸੀਂ ਇੱਥੇ ਹਰ ਰੋਜ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੀਆਂ ਹਾਂ , ਉੱਥੇ ਹੀ ਦਿੱਲੀ ਟਿੱਕਰੀ ਬਾਰਡਰ ਉੱਪਰ ਵੀ ਕੁਰੜ ਤੇ ਸਹਿਜੜਾ ਪਿੰਡ ਦੀਆਂ ਕਿਸਾਨ ਅੌਰਤਾਂ ਨੇ ਭੁੱਖ ਹੜਤਾਲੀ ਜਥੇ ਵਿੱਚ ਸ਼ਾਮਿਲ ਹੋ ਕੇ ਮਾਣ ਵਧਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਜੀ ਠੀਕਰੀਵਾਲ ਦਾ ਸ਼ਹੀਦੀ ਦਿਹਾੜਾ ਹੈ। ਜੋ ਇਸ ਵਾਰ ਸਮੂਹ ਪਿੰਡ ਨਿਵਾਸੀਆਂ ਵੱਲੋਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦਿਆਂ ਕਿਸਾਨੀ ਘੋਲ ਨੂੰ ਸਮਰਪਿਤ ਕੀਤਾ ਹੈ। ਇਸ ਸ਼ਹੀਦੀ ਕਾਨਫਰੰਸ ਨੂੰ ਕਿਸਾਨ ਜਥੇਬੰਦੀਆਂ ਦੇ ਸੂਬਾ ਆਗੂ ਬੂਟਾ ਸਿੰਘ ਬੁਰਜਗਿੱਲ, ਮਨਜੀਤ ਸਿੰਘ ਧਨੇਰ, ਬਲਵੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਰੁਲਦੂ ਸਿੰਘ ਮਾਨਸਾ ਆਦਿ ਕਿਸਾਨ ਆਗੂ ਸੰਬੋਧਨ ਕਰਨਗੇ। ਇਸ ਲਈ ਕੱਲ੍ਹ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਸੰਘਰਸ਼ ਪ੍ਰਰੋਗਰਾਮ ਦੇ ਨਾਲ-ਨਾਲ ਠੀਕਰੀਵਾਲ ਸ਼ਹੀਦੀ ਕਾਨਫਰੰਸ 'ਚ ਵੱਡੀ ਗਿਣਤੀ 'ਚ ਕਾਫਲੇ ਬੰਨ੍ਹਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਤਰ੍ਹਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋੋਂ 107ਵੇਂ ਦਿਨ ਿਘਰਾਓ ਜਾਰੀ ਰਿਹਾ। ਇਸ ਸਮੇਂ ਬਲਵੰਤ ਸਿੰਘ ਉੱਪਲੀ, ਗੁਰਦੇਵ ਮਾਂਗੇਵਾਲ, ਪਰਮਿੰਦਰ ਹੰਿਢਆਇਆ, ਬਾਬੂ ਸਿੰਘ ਖੁੱਡੀ ਕਲਾਂ, ਰਾਮ ਸਿੰਘ ਕਲੇਰ, ਨਿਰਮਲ ਸਿੰਘ,ਬਲਵੀਰ ਸਿੰਘ ਪੱਪੂ, ਅੰਗਰੇਜ ਸਿੰਘ ਭੱਟੀ, ਭੋਲਾ ਸਿੰਘ, ਅਜਮੇਰ ਸਿੰਘ ਕਰਮਗੜ੍ਹ, ਮਨਜੀਤ ਸਿੰਘ ਕਰਮਗੜ੍ਹ ਆਦਿ ਨੇ ਕਿਹਾ ਕਿ ਜਿਨ੍ਹਾਂ ਸਮਾਂ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਨ੍ਹਾਂ ਸਮਾਂ ਕਿਸਾਨੀ ਸੰਘਰਸ਼ ਜਾਰੀ ਰਹੇਗਾ।