ਕਰਮਜੀਤ ਸਿੰਘ ਸਾਗਰ, ਧਨੌਲਾ :

ਕੇਂਦਰ ਸਰਕਾਰ ਵੱਲੋ ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਸਣੇ ਪਰਾਲੀ ਆਰਡੀਨੈਂਸ ਤੇ ਕਿਸਾਨ ਮਾਰੂ ਨੀਤੀਆਂ ਦੇ ਖਿਲ਼ਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਰੀ ਗਿਣਤੀ 'ਚ ਨੌਜਵਾਨਾਂ ਤੇ ਅੌਰਤਾਂ ਦੇ ਵੱਡੇ ਇਕੱਠ ਨਾਲ ਆਪਣੀਆਂ ਟਰਾਲੀਆਂ 'ਚ ਦਿੱਲੀ ਨੂੰ ਕੂਚ ਕਰਨ ਦਾ ਮਨ ਬਣਾ ਲਿਆ, ਜੋ ਕਿ ਆਉਣ ਵਾਲੀ 26 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਗਰਾਉਡ 'ਚ ਧਰਨੇ ਦਿਆਂਗੇ, ਜਿਸ ਨਾਲ ਦਿੱਲੀ ਸਰਕਾਰ ਹਿੱਲ ਜਾਵੇਗੀ। ਇਹ ਪ੍ਰਗਟਾਵਾ ਪਿੰਡ ਬਡਬਰ ਟੋਲ ਪਲਾਜ਼ੇ 'ਤੇ ਲਾਏ ਧਰਨੇ ਦੇ 53ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾਪਿੰਡੀ, ਜਰਨੈਲ ਸਿੰਘ ਬਦਰਾ, ਰੂਪ ਸਿੰਘ ਛੰਨਾਂ, ਕਿ੍ਸ਼ਨ ਸਿੰਘ ਛੰਨਾਂ, ਜਵਾਲਾ ਸਿੰਘ ਬਡਬਰ, ਅਵਤਾਰ ਸਿੰਘ ਆਦਿ ਆਗੂਆਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਕਿਸਾਨ ਜਥੇਬੰਦੀ ਵੱਲੋਂ ਦਿੱਲੀ ਕੂਚ ਕਰਨ ਦੀਆਂ ਤਿਅਰੀਆ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਦਿੱਲੀ ਜਾਣ ਵਾਲੇ ਕਿਸਾਨ ਤੇ ਭੈਣਾਂ ਵੱਲੋਂ ਰਾਸ਼ਨ ਸਮਾਗਰੀ ਇਕੱਠੀ ਕਰ ਲਈ ਹੈ। ਇਸ ਮੌਕੇ ਦਰਸ਼ਨ ਸਿੰਘ, ਜਵਾਲਾ ਸਿੰਘ ਬਡਬਰ, ਸੁਖਦੇਵ ਸਿੰਘ ਪੱਖੋ, ਹਰਪਾਲ ਕੌਰ, ਸੁਖਵਿੰਦਰ ਕੌਰ, ਸੁਖਦੇਵ ਸਿੰਘ ਜਵੰਧਾਂ, ਰਾਣਾ ਧਨੌਲਾ, ਬਲਜੀਤ ਸਿੰਘ ਲੱਡੂ, ਰਛਪਾਲ ਸਿੰਘ ਜਵੰਧਾ ਭੂਰੇ, ਬੂਟਾ ਸਿੰਘ ਜਵੰਧਾ ਭੂਰੇ, ਰੂਪ ਸਿੰਘ ਛੰਨਾਂ, ਲੀਲਾ ਸਿੰਘ ਅਸਪਾਲ ਖੁਰਦ, ਬਹਾਦਰ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ।