ਜੀਤ ਹਰਜੀਤ, ਸੰਗਰੂਰ

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਲਗਾਤਾਰ ਰੇਲਵੇ ਸਟੇਸ਼ਨ ਸੰਗਰੂਰ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਵੀ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਘੇਰਿਆ ਹੋਇਆ ਹੈ ਪਰ ਭਾਜਪਾ ਸਰਕਾਰ ਆਪਣੀ ਹੈਂਕੜ ਨਹੀਂ ਛੱਡ ਰਹੀ। ਜਿਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੋਣਾ। ਜਿਹੜੇ ਕਾਨੂੰਨ ਬਣਾਏ ਗਏ ਹਨ, ਉਲ੍ਹਾਂ ਦੀ ਕਿਸਾਨਾਂ ਨੇ ਕਦੇ ਵੀ ਮੰਗ ਨਹੀਂ ਕੀਤੀ। ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਿਚ ਲੱਗੀ ਹੋਈ ਹੈ। ਜਦੋਂ ਚਾਹੰੁਦੀ ਹੈ ਪੈਟਰੋਲ, ਡੀਜਲ ਦੀਆਂ ਅਤੇ ਗੈਸ ਦੀਆਂ ਕੀਮਤਾਂ ਵਧਾ ਦਿੰਦੀ ਹੈ। ਕੇਂਦਰ ਸਰਕਾਰ ਵੱਲੋਂ ਲੋਕਾਂ ਦਾ ਖ਼ੂਨ ਚੂਸਿਆ ਜਾ ਰਿਹਾ ਹੈ।

ਰੋਸ ਧਰਨੇ ਨੂੰ ਨਿਰਮਲ ਸਿੰਘ ਵਟੜਿਆਣਾ, ਰਘਬੀਰ ਸਿੰਘ ਛਾਜਲੀ, ਇੰਦਰਪਾਲ ਸਿੰਘ ਪੰੁਨਾਵਾਲ ਰਾਮ ਸਿੰਘ ਸੋਹੀਆਂ, ਡਾ. ਅਮਨਦੀਪ ਕੌਰ, ਗੁਰਬਖਸ਼ੀਸ਼ ਸਿੰਘ ਸੰਗਰੂਰ, ਜਰਨੈਲ ਸਿੰਘ ਸੋਹੀਆਂ, ਮਹਿੰਦਰ ਸਿੰਘ ਸਪੋਰਟਸ ਮੈਨ, ਬਲਵੀਰ ਸਿੰਘ, ਮਲਕੀਤ ਦਾਸ ਕਲੌਦੀ, ਰੂਪ ਚੰਦ, ਉਜਾਗਰ ਸਿੰਘ ਕੁਲਦੀਪ ਸਿੰਘ, ਨਿਰਭੈ ਸਿੰਘ, ਨਰਜੰਨ ਸਿੰਘ ਚਨਾਗਰਾ, ਗੁਰਮੁਖ ਸਿੰਘ ਅਤੇ ਹਰਮੇਲ ਸਿੰਘ ਮਹਿਰੋਕ ਨੇ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਸਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ।

-------