ਰਾਜਪਾਲ ਸਿੰਗਲਾ, ਮੂਨਕ : ਸਬ-ਡਵੀਜ਼ਨ ਮੂਨਕ ਅਧੀਨ ਪੈਂਦੇ ਪਿੰਡ ਚਾਂਦੂ ਵਿਖੇ ਇਕ ਕਿਸਾਨ ਮਜ਼ਦੂਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਮਹਿੰਦਰ ਸਿੰਘ ਵਜੋਂ ਹੋਈ ਹੈ।

ਪੁਲਿਸ ਥਾਣਾ ਖਨੌਰੀ ਵਿਖੇ ਫੂਲ ਸਿੰਘ ਪੁੱਤਰ ਚੰਦਰ ਭਾਨ ਵਾਸੀ ਚਾਂਦੂ ਨੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਸ ਦੇ ਭਰਾ ਮਹਿੰਦਰ ਸਿੰਘ ਨੇ ਕਰੀਬ 8 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਝੋਨੇ ਦੀ ਫਸਲ ਬੀਜੀ ਸੀ। ਬੀਤੇ ਦਿਨੀਂ ਘੱਗਰ 'ਚ ਆਏ ਹੜ੍ਹਾਂ ਕਾਰਨ ਉਸ ਦੀ ਫਸਲ ਤਬਾਹ ਹੋ ਗਈ ਤੇ ਮਹਿੰਦਰ ਸਿੰਘ ਕਰੀਬ 7-8 ਲੱਖ ਰੁਪਏ ਦੇ ਕਰਜ਼ ਹੇਠ ਆ ਗਿਆ।

ਇਸ ਕਰਜ਼ ਤੋਂ ਪਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਖਨੌਰੀ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ।