ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ, ਸਕੂਲ ਪ੍ਰਧਾਨ ਅਮਰਜੀਤ ਕੌਰ ਖੀਪਲ ਦੀ ਦੇਖ-ਰੇਖ ਹੇਠ ਨਰਸਰੀ ਤੇ ਕੇਜੀ ਕਲਾਸ ਦੇ ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ। ਇਸ ਸਮੇਂ ਬੱਚੇ ਵੱਖ-ਵੱਖ ਡਰੈੱਸ 'ਚ ਸਜੇ ਬੱਚੇ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਇਸ ਸਮੇਂ ਬੱਚਿਆਂ ਨੇ ਫ਼ੌਜੀ, ਪੁਲਿਸ, ਵੱਖ-ਵੱਖ ਕਿਰਦਾਰ, ਕਾਰਟੂਨ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪੁਸ਼ਾਕਾਂ ਪਹਿਕ ਕੇ ਫੈਂਸੀ ਡਰੈੱਸ ਮੁਕਾਬਲਿਆਂ 'ਚ ਭਾਗ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਤੇ ਸਕੂਲ ਪ੍ਰਧਾਨ ਅਮਰਜੀਤ ਕੌਰ ਖੀਪਲ ਨੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।