ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਪਿੰਡ ਸਮੂਰਾਂ ਵਿਖੇ ਬਿਜਲੀ ਕਰਮਚਾਰੀ ਤੇ ਕਿਸਾਨਾਂ ਵਿਚ ਝਗੜਾ ਹੋਣ ਉਤੇ ਸਥਿਤੀ ਨਾਜ਼ਕ ਬਣ ਗਈ। ਜਦੋਂ ਬਿਜਲੀ ਚੋਰੀ ਫੜਨ ਆਏ ਬਿਜਲੀ ਮਲਾਜ਼ਮਾਂ ਦਾ ਕਿਸਾਨਾਂ ਨੇ ਬਿਜਲੀ ਕਰਮਚਾਰੀਆਂ ਦਾ ਿਘਰਾਉ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦਕਿ ਪਿੰਡ ਸਮੂਰਾਂ ਵਿਖੇ ਇੱਕ ਕਿਸਾਨ ਦੇ ਘਰ ਬਿਜਲੀ ਚੋਰੀ ਕਰਨ ਉੱਤੇ ਉਸ ਨੂੰ ਕਿਸਾਨ ਫੜੇ ਜਾਣ ਦਾ ਇਲਜ਼ਾਮ ਲਾਇਆ ਗਿਆ। ਇਹ ਸਭ ਵੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਆਗੂ ਗੁਰਮੇਲ ਸਿੰਘ ਕੈਂਪਰ ਅਤੇ ਦਰਸ਼ਨ ਸਿੰਘ ਸ਼ਾਦੀਹਰੀ ਦੀ ਅਗਵਾਈ ਹੇਠ ਜੇਈ ਅਮਿ੍ਰੰਤਪਾਲ ਸਿੰਘ ਸਮੇਤ ਅੱਧੀ ਦਰਜਨ ਬਿਜਲੀ ਕਰਮੀਆਂ ਦਾ ਿਘਰਾਉ ਕਰ ਲਿਆ ਗਿਆ। ਕਿਸਾਨ ਆਗੂ ਗੁਰਮੇਲ ਸਿੰਘ ਕੈਂਪਰ ਨੇ ਕਿਹਾ ਕਿ ਪਿੰਡ ਸਮੂਰਾਂ ਦੇ ਕਿਸਾਨ ਲਖਵੀਰ ਸਿੰਘ ਉੱਤੇ ਝੂਠਾ ਬਿਜਲੀ ਚੋਰੀ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਅਤੇ ਕੁੰਡੀਆਂ ਲੱਗੀਆਂ ਹੋਣ ਦੀ ਵੀਡਿਓ ਬਣਾਏ ਜਾਣ ਦਾ ਗੱਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਸਮੂਰਾਂ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਕੀਤੀ ਹੋਈ ਸੀ। ਇਸ ਕਰਕੇ ਬਿਜਲੀ ਚੋਰੀ ਕਰਨ ਦਾ ਇਲਜ਼ਾਮ ਝੂਠਾ ਸਾਬਤ ਹੋ ਰਿਹਾ ਹੈ।

ਕਿਸਾਨ ਪੱਕੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਦਾ ਸੀ : ਐੱਸਡੀਓ

ਪਾਵਰਕਾਮ ਦੇ ਐੱਸਡੀਓ ਰੋਹਿਤ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਮੂਰਾਂ ਪਿੰਡ ਵਿਚ ਪਾਵਰ ਕੱਟ ਸੀ ਅਤੇ ਲਾਇਨਾਂ ਨਾਲ ਲੱਗਦੇ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ। ਅਚਾਨਕ ਇੱਕ ਘਰ ਵਾਲਾ ਬਿਜਲੀ ਕਰਮਚਾਰੀਆਂ ਨੂੰ ਘਰ ਨੇੜੇ ਦਰੱਖਤ ਕੱਟਣ ਤੋਂ ਰੋਕ ਰਿਹਾ ਸੀ ਪਰ ਜਦੋਂ ਵੇਖਿਆ ਗਿਆ ਤਾਂ ਉਸ ਨੇ ਕੁੰਡੀ ਲਾ ਕੇ ਸਿੱਧੀ ਸਪਲਾਈ ਲਈ ਹੋਈ ਸੀ ਜਿਸ ਦੀ ਉਨ੍ਹਾਂ ਨੇ ਵੀਡੀਓ ਵੀ ਬਣਾਈ ਗਈ। ਉਸ ਤੋਂ ਬਾਅਦ ਉਸ ਨੇ ਧਮਕੀਆਂ ਵੀ ਦਿੱਤੀਆਂ ਅਤੇ ਕਿਸਾਨ ਇੱਕਠੇ ਕਰਕੇ ਜੇਈ ਅਮਿ੍ਰੰਤਪਾਲ ਸਿੰਘ ਸਮੇਤ 12 ਮੁਲਾਜ਼ਮਾਂ ਦਾ ਿਘਰਾਉ ਕਰ ਲਿਆ ਹੈ। ਉਸ ਕਿਸਾਨ ਦੇ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਉੱਤੇ ਪੁਲਿਸ ਥਾਣਾ ਦਿੜ੍ਹਬਾ ਨੂੰ ਕਾਰਵਾਈ ਕਰਨ ਲਈ ਲਿੱਖ ਦਿੱਤਾ ਗਿਆ ਹੈ।

ਡੀਐਸਪੀ ਦਿੜ੍ਹਬਾ ਵਿਲਿਅਮ ਜੇਜੀ, ਐਕਸੀਅਨ ਦੀਪਕ ਜਿੰਦਲ ਅਤੇ ਬਲਾਕ ਕਿਸਾਨ ਆਗੂ ਦਰਸ਼ਨ ਸਿੰਘ ਸ਼ਾਦੀਹਰੀ ਦੀ ਸਾਂਝੀ ਕਮੇਟੀ ਵਲੋਂ ਫ਼ੈਸਲਾ ਕਰਕੇ ਿਘਰਾਉ ਕੀਤੇ ਕਰਮਚਾਰੀਆਂ ਨੂੰ ਛੱਡ ਦਿੱਤਾ ਅਤੇ ਬਾਕੀ ਸਾਰਾ ਮਸਲਾ ਕੱਲ ਨੂੰ ਮਿਲ ਕੇ ਹੱਲ ਕਰ ਲਿਆ ਜਾਵੇਗਾ।