ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਐਕਸਪਲੋਰ ਆਈਲੈਟਸ ਅਕੈਡਮੀ ਬਰਨਾਲਾ ਵਿਖੇ ਵਿਦਿਆਰਥੀਆਂ ਲਈ ਆਈਲੈਟਸ 'ਚੋਂ ਵਧੀਆ ਬੈਂਡ ਪ੫ਾਪਤ ਕਰਨ ਵਾਸਤੇ ਸਪੈਸ਼ਲ ਸੁਪਰ 25 ਬੈਚ 7 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਦਾ ਸਮਾਂ ਵਿਦਿਆਰਥੀਆਂ ਦੇ ਇੰਗਲਿਸ਼ ਲੈਵਲ ਅਨੁਸਾਰ ਇਕ ਤੋਂ ਦੋ ਮਹੀਨਿਆਂ ਦਾ ਹੋਵੇਗਾ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮਡੀ ਲਵਜਿੰਦਰ ਧਾਲੀਵਾਲ ਜੋ ਖ਼ੁਦ ਬਿ੫ਟਿਸ਼ ਕੌਂਸਲ ਤੇ ਆਈਡੀਪੀ ਵੱਲੋਂ ਸਰਟੀਫਿਕੇਟ ਆਈਲੈਟਸ ਟਰੇਨਰ ਹਨ ਨੇ ਦੱਸਿਆ ਕਿ ਇਹ ਬੈਚ ਸਿਰਫ਼ 25 ਵਿਦਿਆਰਥੀਆਂ ਦਾ ਹੋਵੇਗਾ ਤੇ ਇਸ ਦੀ ਤਿਆਰੀ ਬਿਲਕੁਲ ਆਧੁਨਿਕ ਤਕਨੀਕ ਨਾਲ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਆਈਲੈਟਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹਾਸਲ ਕਰਵਾਉਣਾ ਹੈ। ਸੰਸਥਾ ਵੱਲੋਂ ਵਿਦਿਆਰਥੀਆਂ ਲਈ ਆਈਲੈਟਸ ਦੀ ਪੜ੍ਹਾਈ ਆਡੀਓ, ਵੀਡੀਓ ਕਲਾਸਾਂ ਤੋਂ ਇਲਾਵਾ ਬਿਲਕੁਲ ਨਵੀਂ ਥਿਏਟਰ ਕਲਾਸ ਤਕਨੀਕ ਰਾਹੀ ਲਾਈ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਲਈ ਸਰਬਪੱਖੀ ਗਿਆਨ ਪ੫ਾਪਤ ਕਰਵਾ ਸਕਣ।