ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਨਾਮਵਰ ਵਿੱਦਿਅਕ ਸੰਸਥਾ ਸੰਤ ਅਤਰ ਸਿੰਘ ਇੰਟਰਨੈਸ਼ਨਲ ਸੈਕੰਡਰੀ ਸਕੂਲ ਚੀਮਾ ਵਿਖੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸਿੱਖ ਸੰਗਤ ਪੰਜਾਬ ਵੱਲੋਂ ਵਿਦਿਆਰਥੀਆਂ 'ਚ ਗੁਰੂੁ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਿਤ ਲੇਖ ਮੁਕਾਬਲੇ ਕਰਵਾਏ ਗਏ, ਜਿਸ 'ਚ 6ਵੀਂ ਜਮਾਤ ਤੋਂ 10ਵੀਂ ਜਮਾਤ ਤਕ ਦੇ ਲਗਪਗ 200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਵਿਨਾਸ਼ ਰਾਣਾ ਸਕੱਤਰ ਬੀਜੇਪੀ ਪੰਜਾਬ, ਗੁਰਤੇਜ ਸਿੰਘ ਝਨੇੜੀ ਪ੍ਰਧਾਨ ਟਰੱਕ ਯੂਨੀਅਨ, ਕੁਲਵਿੰਦਰ ਸਿੰਘ ਭੱਟੀਵਾਲ, ਹਰਦੀਪ ਸਿੰਘ ਿਛੰਦੜਾਂ ਨੇ ਸ਼ਿਰਕਤ ਕੀਤੀ। ਮੁਕਾਬਲਿਆਂ ਦੌਰਾਨ ਵਿਸਮਨ ਕੌਰ, ਹਰਪ੍ਰਰੀਤ ਕੌਰ ਅਤੇ ਸਮਨਪ੍ਰਰੀਤ ਕੌਰ ਨੇ ਕ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕੀਤਾ। ਜੇਤੂਆਂ ਨੂੰ ਟਰਾਫੀਆਂ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖ ਸੰਗਤ ਪੰਜਾਬ ਵੱਲੋਂ ਸਰਟੀਫਿਕੇਟ ਵੰਡੇ ਗਏ। ਸਕੂਲ ਪਿ੍ਰੰਸੀਪਲ ਵਿਕਰਮ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕ ਸ਼ਿਵ ਕੁਮਾਰ, ੳੱੁਪ ਪਿ੍ਰੰਸੀਪਲ ਬਲਵਿੰਦਰ ਸਿੰਘ ਤੇ ਸਕੂਲ ਸਟਾਫ਼ ਮੌਜੂਦ ਸੀ।