ਬੂਟਾ ਸਿੰਘ ਚੌਹਾਨ, ਸੰਗਰੂਰ : ਕੈਪਟਨ ਹਰਜੀਤ ਸਿੰਘ ਯਾਦਗਾਰੀ ਟਰੱਸਟ ਸੰਗਰੂਰ ਵੱਲੋਂ ਵਿਦਿਆਰਥੀਆਂ ਵਿਚ ਮੌਲਿਕ ਲੇਖਣੀ ਦੇ ਤੱਤ ਉਜਾਗਰ ਕਰਨ ਲਈ 26ਵਾਂ ਲੇਖ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਵਿਖੇ ਕਰਵਾਇਆ ਗਿਆ। ਲੇਖ ਦਾ ਵਿਸ਼ਾ 'ਗ਼ਰੀਬੀ ਘਾਤਿਕ ਕਿਉਂ ਹੈ' ਸੀ। ਇਹ ਮੁਕਾਬਲਾ ਲੈਕਚਰਾਰ ਬਲਵਿੰਦਰ ਸਿੰਘ ਤੇ ਹਿਸਾਬ ਟੀਚਰ ਨਵਨੀਤ ਕੌਰ ਦੀ ਅਗਵਾਈ 'ਚ ਹੋਇਆ। ਜਿਸ ਵਿਚੋਂ ਪ੍ਰਨੀਤ ਕੌਰ ਨੇ ਪਹਿਲਾ, ਮਨਦੀਪ ਕੌਰ ਦੂਜਾ ਮੁਸਕਾਨ ਨੇ ਤੀਜਾ, ਵੀਰਪਾਲ ਕੌਰ ਨੇ ਚੌਥਾ ਅਤੇ ਕਿਰਨਦੀਪ ਕੌਰ ਨੇ ਪੰਜਵਾਂ ਸਥਾਨ ਪ੍ਰਰਾਪਤ ਕੀਤਾ। ਇਨਾਮ ਵਿਚ ਜੇਤੂ ਵਿਦਿਆਰਥਣਾਂ ਨੂੰ ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਇਸ ਮੌਕੇ ਟਰੱਸਟ ਦੇ ਚੇਅਰਮੈਨ ਜਗਮੇਲ ਸਿੱਧੂ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੀ ਲੜੀ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ। ਤਰਕਸ਼ੀਲ ਆਗੂ ਮਾਸਟਰ ਪਰਮਵੀਰ ਨੇ ਕਿਹਾ ਕਿ ਅਜਿਹੇ ਲੇਖ ਮੁਕਾਬਲੇ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਸਨਮਾਨ ਕਰਨ ਵੇਲੇ ਪਿ੍ਰੰਸੀਪਲ ਸੁਰਜੀਤ ਸਿੰਘ ਅਤੇ ਸਮਾਜ ਸੇਵੀ ਸੁਰਿੰਦਰ ਕੁਮਾਰ ਸ਼ਰਮਾ ਨੇ ਵੀ ਸਾਥ ਦਿੱਤਾ।