ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਪੰਜਾਬ ਤੇ ਯੂਟੀ ਮੁਲਾਜਮਾਂ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਭੁੱਖ ਹੜਤਾਲ ਤੀਜੇ ਦਿਨ ਜਾਰੀ ਰੱਖਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂ ਅਨਿਲ ਕੁਮਾਰ, ਪੈਨਸ਼ਨਰ ਆਗੂ ਬਖਸੀਸ਼ ਸਿੰਘ ਤੇ ਮੋਹਨ ਸਿੰਘ ਵੇਅਰ ਹਾਊਸ ਨੇ ਕਿਹਾ ਕਿ ਪੰਜਾਬ ਸਰਕਾਰ ਖ਼ਿਲਾਫ਼ ਹੁਣ ਆਰ ਪਾਰ ਦੀ ਲੜਾਈ ਲੜੀ ਜਾਵੇਗੀ।

ਇਸ ਸਮੇਂ ਹਰਿੰਦਰ ਮੱਲ੍ਹੀਆਂ, ਦਰਸ਼ਨ ਚੀਮਾ ਪਸਸਫ਼., ਸੁਖਜੰਟ ਸਿੰਘ ਬਿਜਲੀ ਬੋਰਡ ਤੇ ਪਰਮਜੀਤ ਪਾਸੀ ਤੇ ਮਨੋਹਰ ਲਾਲ ਪੈਨਸ਼ਨਰਜ਼ ਆਗੂ, ਸੇਰ ਸਿੰਘ ਫੂਡ ਸਪਲਾਈ, ਬਲਵੰਤ ਸਿੰਘ ਭੁੱਲਰ, ਦਰਸ਼ਨ ਸਿੰਘ ਨਾਈਵਾਲਾ ਮਨਿਸਟਰੀਅਲ ਸਟਾਫ ਯੂਨੀਅਨ ਵਿਭਾਗ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਸੁਹਰਿਦ ਨਹੀਂ ਹੈ ਤੇ ਆਏ ਦਿਨ ਮੁਲਜਮਾਂ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਅੰਦਰ ਕੰਮ ਕਰਦੇ ਕਈ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਰੈਗੂਲਰ ਮੁਲਾਜ਼ਮਾਂ ਦਾ ਪੇ ਕਮਿਸ਼ਨ ਰੋਲ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ, ਪੇ ਕਮਿਸ਼ਨ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਆਸ਼ਾ ਵਰਕਰ ਆਂਗਣਵਾੜੀ ਵਰਕਰ ਤੇ ਮਿਡ ਡੇ ਮਲੀ ਵਰਕਰ ਨੂੰ ਸਰਕਾਰੀ ਮੰਨ ਕੇ ਰੈਗੂਲਰ ਗ੍ਰੇਡ ਦਿੱਤੀ ਜਾਵੇ, 2400 ਰੁਪਈ ਜਜੀਆ ਕਰ ਬੰਦ ਕਰਵਾਉਣ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਨੂੰ ਰੋਕਿਆ ਜਾਵੇ। ਉਨ੍ਹਾਂ ਕਿ ਮੁਲਾਜ਼ਮਾਂ ਦੇ ਸੰਘਰਸ਼ ਦਾ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਤੇ 19 ਅਕਤੂਬਰ ਤੋਂ ਸ਼ੁਰੂ ਹੋ ਰਹੇ ਜੇਲ੍ਹ ਭਰੋ ਅੰਦੋਲਨ ਲਈ ਲਿਸਟਾਂ ਬਨਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਮੇਂ ਮੁਲਾਜ਼ਮਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅੱਗੇ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਕਿਸ਼ੋਰ ਚੰਦ ਵੇਅਰ ਹਾਊਸ, ਹਰਬੰਸ ਸਿੰਘ ਸਿੱਧੂ ਪੈਨਸ਼ਨਰਜ਼ ਆਗੂ, ਖੁਸ਼ੀ ਰਾਮ ਪੈਨਸ਼ਨਰਜ਼ ਆਗੂ, ਅਮਰੀਕ ਸਿੰਘ ਪਸਸਫ, ਜਸਵੰਤ ਸਿੰਘ ਪਸਸਫ, ਜਗਵਿੰਦਰਪਾਲ ਹੰਿਢਆਇਆ, ਪ੍ਰਰੇਮ ਚੰਦ, ਮਨਜੀਤ ਸਿੰਘ ਸ਼ਹਿਣਾ, ਸੁਖਪਾਲ ਸਿੰਘ, ਸਰੂਪ ਰਾਮ ਹਮੀਦੀ, ਸੇਵਕ ਸਿੰਘ, ਮਲਕੀਤ ਸਿੰਘ ਜੇਪੀਐਮਓ, ਕਾਮਰੇਡ ਖੁਸ਼ੀਆ ਸਿੰਘ, ਗੁਰਪ੍ਰਰੀਤ ਸਿੰਘ ਮਾਨ, ਅਮਰੀਕ ਸਿੰਘ ਭੱਦਲਵੱਢ, ਜੁਗਰਾਜ ਸਿੰਘ ਰਾਮਾ ਆਦਿ ਸਨ।