ਬੂਟਾ ਸਿੰਘ ਚੌਹਾਨ, ਸੰਗਰੂਰ : ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਸੁਖਦੇਵ ਸਿੰਘ ਚੰਗਾਲੀਵਾਲਾ, ਪ੍ਰਰੀਤਮ ਸਿੰਘ ਧੂਰਾ, ਸੀਤਾ ਰਾਮ ਸ਼ਰਮਾ, ਵਾਸਵੀਰ ਸਿੰਘ ਭੁੱਲਰ, ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਅਵਿਨਾਸ਼ ਸ਼ਰਮਾ, ਬਾਲ ਕਿ੍ਸ਼ਨ ਚੌਹਾਨ, ਦੀ ਸਾਂਝੀ ਅਗਵਾਈ ਵਿੱਚ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਤੀਸਰੇ ਦਿਨ ਦੀ ਕਲਾਸ ਫੋਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਆਗੂ ਮੇਲਾ ਸਿੰਘ ਪੁੰਨਾਂਵਾਲ ਦੀ ਅਗਵਾਈ ਵਿੱਚ ਬਹਾਦਰ ਸਿੰਘ, ਮਹਿੰਦਰ ਸਿੰਘ, ਅਨਵਰ ਖਾਂ, ਨਾਜ਼ਰ ਹੁਸੈਨ ਬਾਗਬਾਨੀ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ।

ਗੁਰਪ੍ਰਰੀਤ ਸਿੰਘ ਮੰਗਵਾਲ, ਮਾਲਵਿੰਦਰ ਸਿੰਘ, ਅਵਤਾਰ ਸਿੰਘ ਜੰਜੀਰਾ, ਮਾਲਵਿੰਦਰ ਹਰੀਗੜ੍ਹ, ਅਮਰੀਕ ਸਿੰਘ ਖੇੜੀ, ਦਰਬਾਰਾ ਸਿੰਘ, ਰਮੇਸ਼ ਕੁਮਾਰ ਹੈਲਥ, ਜੀਤ ਸਿੰਘ ਬੰਗਾ, ਤਾਰਾ ਸਿੰਘ, ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਲਾਭ ਸਿੰਘ, ਨਸੀਬ ਚੰਦ ਸ਼ਰਮਾ, ਸੁਖਦੇਵ ਸ਼ਰਮਾ ਸੋਹੀਆਂ, ਜੀਵਨ ਸਿੰਘ ਪੀਐਸਈਬੀ, ਮੁਹੰਮਦ ਖ਼ਲੀਲ ਪੀਆਰਟੀਸੀ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਜਿਵੇਂ 17 ਜੁਲਾਈ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨਾ, ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਸੋਧੇ ਹੋਏ ਸਕੇਲਾਂ ਅਨੁਸਾਰ ਲਾਗੂ ਕਰਨੀ, ਮੋਬਾਈਲ ਭੱਤੇ ਵਿੱਚ ਕੀਤੀ ਕਟੌਤੀ ਵਾਪਿਸ ਲੈਣੀ, ਡੀਏ ਦੀਆਂ ਬਕਾਇਆ ਕਿਸ਼ਤਾਂ ਨਕਦ ਜਾਰੀ ਕਰਨੀਆਂ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ, ਸਮੂਹ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਾ ਕਰਨਾ, 15 ਜਨਵਰੀ 2015 ਨੂੰ ਨਵੀਂ ਭਰਤੀ 'ਤੇ 3 ਸਾਲ ਦਾ ਪਰੋਬੇਸ਼ਨ ਪੀਰੀਅਡ ਲਾਗੂ ਕਰਕੇ ਸਿਰਫ ਬੇਸਿੱਕ ਤਨਖ਼ਾਹ ਦੇਣ ਦਾ ਫ਼ੈਸਲਾ ਵਾਪਸ ਲੈ ਕੇ ਪੂਰੀ ਤਨਖ਼ਾਹ ਦਾ ਬਣਦਾ ਏਰੀਅਰ ਦੇਣਾ ਅਤੇ ਵਿਭਾਗਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਦਾ ਰਾਹ ਪੱਧਰਾ ਕਰਕੇ ਜਲਦ ਭਰਨਾ ਆਦਿ ਮੰਗਾਂ ਜੇਕਰ ਜਲਦੀ ਲਾਗੂ ਨਾ ਕੀਤੀਆਂ ਤਾਂ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਗੰਭੀਰ ਬਣ ਸਕਦੇ ਹਨ।

ਰਾਜਵੀਰ ਸ਼ਰਮਾ ਬਡਰੁੱਖਾਂ, ਸੀਤਾ ਰਾਮ ਸ਼ਰਮਾ ਨੇ ਦੱਸਿਆ ਕਿ ਪੰਜਾਬ ਯੂਟੀ ਵਿੱਚ ਜ਼ਿਲ੍ਹਾ ਪੱਧਰ 'ਤੇ ਸ਼ੁਰੂ ਕੀਤੀ ਭੱਖ ਹੜਤਾਲ ਤੀਜੇ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ ਪਰ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਜਥੇਬੰਦੀ ਨਾਲ ਰਾਬਤਾ ਕਾਇਮ ਨਹੀਂ ਕੀਤਾ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵਿੱਚ ਬੈਠ ਕੇ ਰਾਜਨੀਤਕ ਲੋਕਾਂ ਨੂੰ ਉਨ੍ਹਾਂ ਦੇ ਹਰੇਕ ਵਰਗ ਪ੍ਰਤੀ ਬਣਦੇ ਫ਼ਰਜ਼ ਇਮਾਨਦਾਰੀ ਨਾਲ ਨਿਭਾੳਣੇ ਚਾਹੀਦੇ ਹਨ।

------