ਕਰਮਜੀਤ ਸਿੰਘ ਸਾਗਰ, ਧਨੌਲਾ : ਬਿਜਲੀ ਬੋਰਡ ਧਨੌਲਾ ਦੇ ਸਮੂਹ ਮੁਲਾਜਮਾਂ ਨੇ ਆਪਣੀਆ ਮੰਗਾਂ ਨੂੰ ਲੈ ਅਚਾਨਕ ਗਰਿੱਡ ਦੀ ਚੈਕਿੰਗ ਕਰਨ ਆਏ ਵਿਭਾਗ ਦੇ ਚੇਅਰਮੈਨ ਨੂੰ ਕਾਲੇ ਬਿੱਲੇ ਲਾ ਕੇ ਗਰਿੱਡ ਦੇ ਗੇਟ ਅੱਗੇ ਘੇਰ ਕੇ ਜੰਮ ਕੇ ਵਿਭਾਗ ਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸਾਂਝਾ ਫੋਰਮ ਦੇ ਆਗੂ ਗੁਰਚਰਨ ਸਿੰਘ ਡਵੀਜ਼ਨ ਪ੫ਧਾਨ ਦਿਹਾਤੀ, ਸ਼ਹਿਰੀ ਮੀਤ ਮੀਤ ਪ੫ਧਾਨ ਰਾਮਪਾਲ, ਮੋਹਨ ਸਿੰਘ ਸਰਕਲ ਪ੫ਧਾਨ, ਜੱਗਾ ਸਿੰਘ ਪ੫ਧਾਨ, ਰਾਜ ਸਿੰਘ, ਗੁਰਜੰਟ ਸਿੰਘ ਆਦਿ ਨੇ ਵਿਭਾਗ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਦੱਸਿਆ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਕੇ ਮੁੱਕਰ ਗਈ ਹੈ। ਠੇਕੇਦਾਰੀ ਭਰਤੀ ਖ਼ਤਮ ਕਰ ਕੇ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਚੇਅਰਮੈਨ ਨੂੰ ਚੇਤਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਤੇ ਵਿਭਾਗ ਧਿਆਨ ਨਹੀਂ ਕਰਦੇ ਤਾਂ ਸੰਘਰਸ਼ ਵੱਡੀ ਪੱਧਰ 'ਤੇ ਵਿੱਿਢਆਂ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ 'ਤੇ ਵਿਭਾਗ ਹੋਵੇਗਾ। ਇਸ ਮੌਕੇ ਜੇਈ ਸੰਕਰ ਸਿੰਘ, ਜੇਈ ਕਰਮਜੀਤ ਸਿੰਘ, ਜੇਈ ਗੁਰਪ੫ੀਤ ਸਿੰਘ, ਜਸਪਾਲ ਸਿੰਘ ਸੈਕਟਰੀ, ਸੰਤ ਸਿੰਘ ਸਾਬਕਾ ਸਰਕਲ ਪ੫ਧਾਨ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ, ਗੁਰਜੰਟ ਸਿੰਘ, ਭੂਰਾ ਸਿੰਘ ਆਦਿ ਹਾਜ਼ਰ ਸਨ।