ਸੁਰਿੰਦਰ ਗੋਇਲ, ਸ਼ਹਿਣਾ : ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਦਿਹਾਤੀ ਮੰਡਲ ਬਰਨਾਲਾ ਪਵਨ ਕੁਮਾਰ ਦੀਆਂ ਹਦਾਇਤਾਂ ਤੇ ਸਬ ਡਵੀਜ਼ਨ ਸ਼ਹਿਣਾ ਦੇ ਐੱਸਡੀਓ ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਜਲੀ ਗਰਿੱਡ ਸ਼ਹਿਣਾ ਤੋਂ ਚਲਦੀ ਸਪਲਾਈ 20 ਅਕਤੂਬਰ ਐਤਵਾਰ ਨੂੰ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਪਾਵਰਕਾਮ ਸਬ ਡਵੀਜ਼ਨ ਸ਼ਹਿਣਾ ਦੇ ਜੇਈ ਅੰਤਪਾਲ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਕਸਬਾ ਸ਼ਹਿਣਾ, ਗਿੱਲ ਕੋਠੇ, ਲੀਲੋ ਕੋਠੇ, ਬੁਰਜ ਫ਼ਤਹਿਗੜ੍ਹ, ਈਸ਼ਰ ਸਿੰਘ ਵਾਲਾ, ਦਰਾਕਾ ਪੱਤੀ ਆਦਿ ਪਿੰਡ ਪ੍ਰਭਾਵਿਤ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਰਾਣੀਆਂ ਤਾਰਾਂ ਨੂੰ ਬਦਲਣ ਤੇ ਪੁਰਾਣੇ ਟੁੱਟੇ ਖੰਭੇ ਬਦਲੇ ਜਾਣਗੇ ਤਾਂ ਕਿ ਸਰਦੀਆਂ 'ਚ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਜ਼ਿਲੇ੍ਹ ਭਰ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਹਰ ਸਾਲ ਗਰਮੀ ਤੇ ਸਰਦੀ ਸ਼ੁਰੂ ਹੋਣ ਤੋਂ ਪਹਿਲਾ ਪਾਵਰਕਾਮ ਵਿਭਾਗ ਵਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਮਕਸਦ ਨਾਲ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਪਾਵਰਕਾਮ ਦੇ ਲੇਖਾਕਾਰ ਮਨਜਿੰਦਰ ਸਿੰਘ ਹਾਜ਼ਰ ਸਨ।