ਚੌਹਾਨ/ਕਸਬਾ, ਸੰਗਰੂਰ : ਪਿਛਲੇ ਕਈ ਦਿਨਾਂ ਤੋਂ ਕਾਂਗਰਸ ਯੂਥ ਦੀਆਂ ਚੋਣਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਲਈ ਮਾਹੌਲ ਗਰਮਾਇਆ ਹੋਇਆ ਸੀ। ਨੌਜਵਾਨਾਂ ਨੇ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਗਰਮ ਜ਼ੋਸੀ ਨਾਲ ਹਿੱਸਾ ਲਿਆ। ਚੋਣਾਂ ਦਾ ਨਤੀਜਾ ਸ਼ਨਿਚਰਵਾਰ ਸ਼ਾਮ ਨੂੰ ਪੰਜਾਬ ਪੱਧਰ 'ਤੇ ਕੀਤਾ ਗਿਆ। ਇਸ ਵਿਚ ਹਲਕਾ ਸੰਗਰੂਰ ਤੋਂ ਐੱਸਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਦਾ ਲੜਕਾ ਸਾਜਨ ਕਾਂਗੜਾ ਪਹਿਲੀ ਵਾਰ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਉੱਤਰਿਆ ਸੀ। ਨਤੀਜਿਆਂ ਅਨੁਸਾਰ ਵਿਧਾਨ ਸਭਾ ਹਲਕਾ ਸੰਗਰੂਰ ਦਾ ਪ੍ਰਧਾਨ ਸਾਜਨ ਕਾਂਗੜਾ ਨੂੰ ਚੁਣਿਆ ਗਿਆ। ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਦਮਨ ਥਿੰਦ ਬਾਜਵਾ ਨੂੰ ਯੂਥ ਕਾਂਗਰਸ ਪ੍ਰਧਾਨ ਪੰਜਾਬ ਦੀ ਉਪ ਪ੍ਰਧਾਨ ਚੁਣੀ ਗਈ। ਬੇਸ਼ੱਕ ਦੀ ਕਾਂਗਰਸ ਨੇ ਯੂਥ ਨੇ ਚੋਣਾਂ ਦੇ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਪਰ ਵੋਟਾਂ ਵਾਲੇ ਦਿਨ ਨੌਜਵਾਨਾਂ ਵਿਚ ਉਤਸ਼ਾਹ ਬਹੁਤ ਘੱਟ ਦੇਖਣ ਨੂੰ ਮਿਲਿਆ। ਸੰਗਰੂਰ ਵਿੱਚ 15 ਤੋਂ 19 ਫ਼ੀਸਦੀ ਹੀ ਵੋਟ ਪੋਲ ਹੋਈ।

ਪੰਜਾਬ ਪ੍ਰਧਾਨ ਪਦ ਦੇ ਲਈ ਦਮਨ ਬਾਜਵਾ ਵਰਿੰਦਰ ਿਢੱਲੋਂ, ਜਸਵਿੰਦਰ ਜੱਸੀ, ਇਕਬਾਲ ਸਿੰਘ, ਧਨਵੰਤ ਜਿੰਮੀ, ਇਕਬਾਲ ਸਿੰਘ, ਧਨਵੰਤ ਜਿੰਮੀ, ਪਰਵਿੰਦਰ ਲਾਪਰਾਂ, ਬਨਵੇਸਵਰ ਖਹਿਰਾ, ਗੁਰਜੋਤ ਸਿੰਘ ਢੀਂਡਸਾ ਮੈਦਾਨ ਵਿੱਚ ਸਨ। ਨਤੀਜਿਆਂ ਅਨੁਸਾਰ ਵਰਿੰਦਰ ਸਿੰਘ ਿਢੱਲੋਂ ਨੂੰ ਪੰਜਾਬ ਪ੍ਰਧਾਨ ਚੁਣਿਆ ਗਿਆ ਜਦਕਿ 3100 ਵੋਟਾਂ ਹਾਸਲ ਕਰਨ ਵਾਲੀ ਦਮਨ ਬਾਜਵਾ ਨੂੰ ਪੰਜਾਬ ਉਪ ਪ੍ਰਧਾਨ ਦਾ ਪਦ 'ਤੇ ਸਬਰ ਕਰਨਾ ਪਿਆ।

ਗੁਰਵਿੰਦਰ ਸਿੰਘ ਖੰਗੂੜਾ ਬਣੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ

ਪ੍ਰਧਾਨਗੀ ਦੇ ਲਈ ਸੋਹਿਬ ਖ਼ਾਨ, ਗੁਰਵਿੰਦਰ ਖੰਗੂੜਾ, ਅਰਾਧਨਾ ਕਾਂਗੜਾ, ਬਲਵਿੰਦਰ ਕੁਮਾਰ ਮਿੱਠਾ ਲੱਡਾ, ਹਰਮਨ ਬਡਲਾ, ਰੱਬ ਦਾਸ, ਮਾਲਵਿੰਦਰ ਸਿੰਘ ਚੱਠਾ, ਦਰਸ਼ਨ ਕਾਲਾਝਾੜ, ਵਰਿੰਦਰ ਗਰੇਵਾਲ ਮੈਦਾਨ ਵਿਚ ਸਨ। ਨਤੀਜਿਆਂ ਅਨੁਸਾਰ ਗੁਰਵਿੰਦਰ ਸਿੰਘ ਖੰਗੂੜਾ ਨੇ 1450 ਵੋਟਾਂ ਪ੍ਰਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਰਾਪਤ ਕੀਤੀ ਹੈ, ਜਦ ਕਿ ਦੂਜੇ ਨੰਬਰ 'ਤੇ ਵੋਟਾਂ ਹਾਸਲ ਕਰਨ ਵਾਲੇ ਬਲਵਿੰਦਰ ਕੁਮਾਰ ਮਿੱਠਾ ਲੱਡਾ 948, ਵਰਿੰਦਰ ਗਰੇਵਾਲ ਨੂੰ 544, ਸ਼ੋਏਬ ਅਹਿਮਦ ਖ਼ਾਨ ਨੂੰ 404, ਅਰਾਧਨਾ 195 ਵੋਟਾਂ ਨਾਲ ਉਪ ਪ੍ਰਧਾਨ ਚੁਣੇ ਗਏ।