ਬੂਟਾ ਸਿੰਘ ਚੌਹਾਨ, ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ 9 ਦਸੰਬਰ ਨੂੰ ਸਵੇਰੇ 11 ਵਜੇ ਜ਼ਿਲ੍ਹਾ ਤੇ ਸਰਕਲ ਡੈਲੀਗੇਟਾਂ ਦੀ ਚੋਣ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਦੀ ਮਲੂਕਾ ਦੀ ਨਿਗਰਾਨੀ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਦੇ ਸੱਤ ਹਲਕਿਆਂ ਦੇ ਇੰਚਾਰਜ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਅਕਾਲੀ ਆਗੂ ਪਹੰੁਚ ਰਹੇ ਹਨ।

ਉਨ੍ਹਾਂ ਦੱਸਿਆ ਕਿ ਦਲ ਦੀਆਂ ਉੱਪਰਲੀਆਂ ਹਦਾਇਤਾਂ ਮੁਤਾਬਕ ਪਹਿਲਾਂ ਸਰਕਲ ਥਾਣਿਆਂ 'ਤੇ ਆਧਾਰਿਤ ਹੰੁਦੇ ਸਨ ਅਤੇ ਹੁਣ ਨਵੇਂ ਸਰਕਲ ਵਿਧਾਨ ਸਭਾ ਹਲਕੇ ਦੇ ਆਧਾਰ 'ਤੇ ਬਣਾਏ ਗਏ ਹਨ। ਜਿਸ ਕਾਰਨ ਹੁਣ ਜ਼ਿਲ੍ਹੇ ਵਿਚ ਸਰਕਲਾਂ ਦੀ ਵੀ ਗਿਣਤੀ ਵਧੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿਚੋਂ ਤਿੰਨ ਲੱਖ ਦੇ ਕਰੀਬ ਭਰਤੀ ਕੀਤੀ ਗਈ ਹੈ ਅਤੇ ਸਰਕਲਾਂ ਵਿਚ 2500 ਮੈਂਬਰਾਂ ਦੀ ਭਰਤੀ ਅਨੁਸਾਰ ਸਰਕਲ ਡੈਲੀਗੇਟ ਬਣਾਏ ਜਾ ਰਹੇ ਸਨ ਅਤੇ ਪੰਜਾਬ ਲਈ ਹਰ ਵਿਧਾਨ ਸਭਾ ਹਲਕੇ 'ਚੋਂ ਚਾਰ-ਚਾਰ ਡੈਲੀਗੇਟ ਬਣਾਏ ਜਾਣਗੇ ਅਤੇ ਕੁੱਲ ਬਣੇ 28 ਡੈਲੀਗੇਟ ਪੰਜਾਬ ਪ੍ਰਧਾਨ ਦੀ ਚੋਣ ਵਿਚ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਭਰਵੀਂ ਮੀਟਿੰਗ ਵਿਚ ਹੋਰ ਜਥੇਬੰਦਕ ਵਿਚਾਰਾਂ ਵੀ ਕੀਤੀਆਂ ਜਾਣਗੀਆਂ।