ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਐਤਵਾਰ ਨੂੰ ਜਿਵੇਂ ਹੀ ਸੇਖਾ ਰੋਡ 'ਤੇ ਇਕ ਅੌਰਤ ਨੂੰ ਕੋਰੋਨਾ ਪੌਜ਼ੇਟਿਵ ਪਈ ਗਈ ਤਾਂ ਸ਼ਹਿਰ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਦੇ ਚਲਦਿਆਂ ਪੁਲਿਸ ਫ਼ੋਰਸ ਤੇ ਪ੍ਰਸਾਸ਼ਿਨਕ ਅਧਿਕਾਰੀਆਂ ਨੇ ਸਖਤੀ ਸ਼ੁਰੂ ਕਰਦਿਆਂ ਸੇਖ਼ਾ ਰੋਡ ਤੇ ਧਨੌਲਾ ਰੋਡ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ, ਤੇ ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਪੁਲਿਸ ਵਲੋਂ ਨਾਕਾਬੰਦੀ ਕਰਕੇ ਸ਼ਹਿਰ ਅੰਦਰ ਡੋਰੋਨਾਂ ਨੂੰ ਛੱਡਿਆ ਗਿਆ ਹੈ। ਜੇਕਰ ਕੋਈ ਕਰਫਿਉ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦੇ ਖਿਲਾਫ਼ ਕਾਰਵਾਈ ਕਰਕੇ ਉਸ ਨੂੰ ਓਪਨ ਜੇਲ੍ਹ 'ਚ ਛੱਡ ਦਿੱਤਾ ਜਾਂਦਾ ਹੈ।

ਪੁਲਿਸ ਨੇ ਸ਼ਹਿਰ ਦੇ ਕਚਹਿਰੀ ਚੌਂਕ, ਜੋੜੇ ਪੈਟਰੋਲ ਪੰਪ, ਧਨੌਲਾ ਰੋਡ, ਨਹਿਰ ਚੌਂਕ, ਸੇਖ਼ਾ ਫ਼ਾਟਕ, ਜੰਡਾ ਵਾਲਾ ਰੋਡ, ਅਗਰੈਸਨ ਚੌਂਕ, ਬਾਲਮਿਕੀ ਚੌਂਕ, ਨਾਮਦੇਵ ਚੌਂਕ, ਨਗਰ ਕੌਂਸਲ ਦਫ਼ਤਰ,ਫ਼ਾਇਰ ਬਿ੍ਗ੍ਰੇਡ ਦਫ਼ਤਰ ਦੇ ਨਜ਼ਦੀਕ, ਪਟੇਲ ਨਗਰ, ਸੇਖ਼ਾ ਕੈਂਚੀਆਂ, 22 ਏਕੜ, ਹੰਡਿਆਇਆ ਚੌਂਕ, ਆਈਟੀਆਈ ਚੌਂਕ, ਪੀ-ਪੁਇੰਟ, ਸੰਘੇੜਾ ਚੌਂਕ ਤੋਂ ਇਨਾਵਾ 11 ਥਾਣਿਆਂ ਦੇ ਖੇਤਰਾਂ 'ਚ ਪੁਲਿਸ ਵਲੋਂ ਨਾਕਾਬੰਦੀ ਕੀਤੀ ਹੋਈ ਹੈ। ਜ਼ਿਲ੍ਹੇ 'ਚ ਕਰੀਬ 10 ਡਰੋਨਾਂ ਨੂੰ ਛੱਡਿਆ ਗਿਆ ਹੈ, ਜੋ ਚੱਪੇ-ਚੱਪੇ 'ਤੇ ਨਜ਼ਰ ਰੱਖ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਪ੍ਰਰੇਰਿਤ ਰਹੀ ਹੈ ਤਾਂ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਜ਼ਿਲ੍ਹ ਪੁਲਿਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਜ਼ਿਲ੍ਹੇ 'ਚ 800 ਦੇ ਕਰੀਬ ਪੁਲਿਸ ਕਰਮਾਚਾਰੀਆਂ ਨੂੰ ਲਗਾਇਆ ਗਿਆ। ਇਸ ਲਈ ਲੋਕਾਂ ਨੂੰ ਵੀ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ, ਤੇ ਘਰਾਂ ਤੋਂ ਬਾਹਰ ਨਹੀਂ ਆਉਣਾ ਚਾਹੀਦਾ, ਤਾਂ ਕਿ ਇਸ ਮਹਾਂਮਾਰੀ ਦੀ ਚੈਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਜੋ ਲੋਕ ਬਿਨ੍ਹਾਂ ਵਜ੍ਹਾ ਘੁੰਮ ਰਹੇ ਹਨ, ਉਨ੍ਹਾਂ 'ਤੇ ਪੁਲਿਸ ਹੁਣ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸਲ ਮੀਡੀਆ 'ਤੇ ਵੀ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।