ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ :

ਸਥਾਨਕ ਵਾਰਡ ਨੰਬਰ-3 ਦੇ ਬੱਬਰਾਂ ਵਾਲੇ ਕੋਠੇ 'ਚ ਪਿਛਲੇ 10 ਦਿਨਾਂ ਤੋਂ ਟੂਟੀਆਂ 'ਚ ਪਾਣੀ ਨਾ ਆਉਣ ਦੇ ਕਾਰਨ ਵਾਰਡ ਵਾਸੀਆਂ ਨੂੰ ਕਾਫੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਜਿਸ ਕਾਰਨ ਪਰੇਸ਼ਨ ਵਾਰਡ ਵਾਸੀਆਂ ਨੇ ਸਨੀਵਾਰ ਨੂੰ ਜਿਲ੍ਹਾ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਰਾਣੀ ਕੌਰ, ਗੁਰਪ੍ਰਰੀਤ ਕੌਰ, ਮੰਜੂ ਰਾਣੀ, ਅੰਜੂ ਰਾਣੀ, ਕੰਚਨ ਰਾਣੀ, ਮੁਕੇਸ ਰਾਣੀ, ਅਮਰਚੰਦ, ਬੱਗਾ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਟੂਟੀਆਂ 'ਚ ਪਾਣੀ ਨਾ ਆਉਣ ਦੇ ਕਾਰਨ ਉਹ ਪਰੇਸ਼ਾਨ ਹਨ, ਉਨ੍ਹਾਂ ਨੂੰ ਸਵੇਰੇ ਉੱਠ ਕੇ ਖੇਤਾਂ ਵਾਲੀਆਂ ਮੋਟਰਾਂ ਤੋਂ ਪਾਣੀ ਲੈ ਕੇ ਆਉਣਾ ਪੈ ਰਿਹਾ ਹੈ। ਇਸ ਸਬੰਧ 'ਚ ਉਨ੍ਹਾਂ ਨੇ ਵਾਰਡ ਦੇ ਸਬੰਧਤ ਐਮਸੀ ਨੂੰ ਵੀ ਪਾਣੀ ਦੀ ਸਮੱਸਿਆ ਬਾਰੇ ਜਾਣੂੰ ਕਰਵਾਇਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੋਟਰ ਖ਼ਰਾਬ ਹੈ, ਜਲਦੀ ਠੀਕ ਕਰਵਾ ਦਿੱਤੀ ਜਾਵੇਗੀ, ਪਰ ਹੁਣ ਤੱਕ ਮੋਟਰ ਠੀਕ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪਾਣੀ ਨਾ ਆਉਣ ਦੇ ਬਾਰੇ 'ਚ ਉਨ੍ਹਾਂ ਦੁਆਰਾ ਵਾਟਰ ਸਪਲਾਈ ਵਿਭਾਗ 'ਚ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੁਆਰਾ ਵੀ ਪਾਣੀ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਇਸ ਸਮੇਂ ਵਾਰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਇਆ, ਤਾਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਸੰਬੰਧੀ ਜਦ ਸੀਵਰੇਜ ਬੋਰਡ ਦੇ ਐਸਡੀਓ ਰਾਜਿੰਦਰ ਕਮਾਰ ਨਾਲ ਗੱਬਲਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਪਾਣੀ ਵਾਲੀ ਮੋਟਰ ਕਿਸੇ ਕਾਰਨ ਸੜ ਗਈ ਸੀ, ਮੋਟਰ ਨੂੰ ਠੀਕ ਕਰਵਾ ਦਿੱਤਾ ਗਿਆ ਹੈ। ਵਾਰਡ ਵਾਸੀਆਂ ਨੂੰ ਪਾਣੀ ਦੇ ਲਈ ਹੁਣ ਪਰੇਸ਼ਾਨ ਨਹੀਂ ਹੋਣਾ ਪਵੇਗਾ।