ਬੂਟਾ ਸਿੰਘ ਚੌਹਾਨ, ਸੰਗਰੂਰ : ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ ਪੰਜਾਬ ਦੇ ਵੱਲੋਂ ਲੰਗਰ ਭਵਨ ਸਿਵਲ ਹਸਪਤਾਲ ਵਿਖੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਮਹਾਂ ਕੁੰਭ ਲਾਇਆ ਗਿਆ। ਇਸ ਦੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ਼ਾਮਲ ਹੋਏ। ਉਨ੍ਹਾਂ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਸ਼੍ਰੀ ਦੁਰਗਾ ਸੇਵਾ ਦਲ ਦੇ ਵੱਲੋਂ ਠੰਢ ਸ਼ੁਰੂ ਹੋਣ ਤੇ ਲੋੜਵੰਦ ਪਰਿਵਾਰਾਂ ਨੂੰ ਲੱਭ ਕੇ ਰਜਾਈਆਂ, ਗੱਦੇ ਅਤੇ ਰਾਸ਼ਨ ਦੇਣਾ ਇੱਕ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਨੇ ਸੇਵਾ ਦਲ ਦੇ ਵੱਲੋਂ ਸਮੇਂ-ਸਮੇਂ 'ਤੇ ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਦੱਸਿਆ ਕਿ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ 200 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਜਾਈਆਂ, ਗੱਦੇ, ਆਟਾ, ਚਾਹ-ਪੱਤੀ ਅਤੇ ਰਸ ਦੇ ਪੈਕਟ ਦਿੱਤੇ ਜਾ ਰਹੇ ਹਨ ਤੇ 100 ਪਰਵਿਰਾਂ ਨੂੰ ਸ਼ਾਲ ਅਤੇ 25 ਪਰਿਵਾਰਾਂ ਨੂੰ ਸੂਟ ਵੰਡੇ ਗਏ। ਆਰਵੀਟੀ ਇੰਡਸਟਰੀ ਧੂਰੀ ਦੇ ਮਾਲਕ ਸਤੀਸ਼ ਕੁਮਾਰ ਦੇ ਵੱਲੋਂ ਰਾਸ਼ਨ ਵੰਡ ਦੇ ਲਈ ਚਾਹ-ਪੱਤੀ ਤੇ ਸੇਵਾ ਦਲ ਦੇ ਵੱਲ਼ੋਂ ਸ਼ੁਰੂ ਕੀਤਾ ਗਿਆ। ਕੈਂਸਰ ਫੰਡ ਦੇ ਲਈ 21000 ਦੀ ਸਹਾਇਤਾ ਦਿੱਤੀ ਗਈ ਅਤੇ ਸੰਜੇ ਗੁਪਤਾ ਚੇਅਰਮੈਨ, ਬਸੰਤ ਵੈਲੀ ਪਬਲਿਕ ਸਕੂਲ ਸੰਗਰੂਰ ਵੱਲੋਂ 25 ਗਰਮ ਸੂਟ, ਅਸ਼ਵਨੀ ਬਾਂਸਲ ਅਤੇ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਅਤੇ ਮੈਡਮ ਗੁਰਮੀਤ ਕੌਰ ਵੱਲੋਂ 100 ਸ਼ਾਲ ਦਿੱਤੇ ਗਏ। ਇਸ ਦੇ ਨਾਲ 51000 ਰੁਪਏ ਗੁਪਤ ਦਾਨ ਵਿਚ ਵੀ ਆਇਆ। ਇਸ ਮੌਕੇ ਟਾਟਾ ਮੈਮੋਰੀਅਲ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੇ ਵੱਲੋਂ ਕੈਂਸਰ ਚੈੱਕਅਪ ਕੈਂਪ ਵੀ ਲਾਇਆ ਗਿਆ। ਇਸ Îਵਿਚ 15 ਵਿਅਕਤੀਆਂ ਨੂੰ ਕੈਂਸਰ ਹੋਣ ਦੇ ਲੱਛਣ ਪਾਏ ਗਏ। ਇਸ ਮੌਕੇ 'ਤੇ ਮੁੱਖ ਮਹਿਮਾਨ ਦੇ ਵੱਲ਼ੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਮਾਸਟਰ ਪ੍ਰਰੇਮ ਚੰਦ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਵਾਮੀ ਰਵੀ ਗਿਰ (ਤਪ ਅਸਥਾਨ ਖੇੜੀ) ਵਾਲੇ ਵੀ ਸ਼ਾਮਲ ਹੋਏ।

ਇਸ ਮੌਕੇ ਸੇਵਾ ਦਲ ਦੇ ਦੇਵੀ ਸਿੰਗਲਾ (ਜਨਰਲ ਸਕੱਤਰ), ਐੱਚਆਰ ਗੁਪਤਾ, ਡਾ. ਸੁਨੀਤਾ ਸਿੰਗਲਾ, ਗੋਬਿੰਦਰ ਪਾਲ ਸ਼ਰਮਾ, ਅੰਮਿ੍ਤ ਗਰਗ, ਅਨਿਲ ਮਿੱਤਲ, ਅਨਿਲ ਸਿੰਗਲਾ, ਗੁਰਮੀਤ ਸਿੰਘ, ਸੁਮੀਤ ਗੋਇਲ, ਰਮੇਸ਼ ਕੁਮਾਰ, ਰਵੀ ਜਿੰਦਲ, ਬਲਦੇਵ ਰਾਜ, ਪਵਨ ਕੁਮਾਰ, ਸੁਖਦਰਸ਼ਨ ਅਗਰਵਾਲ, ਮਾਸਟਰ ਗੋਬਿੰਦ, ਮਨੋਜ ਬਾਂਸਲ, ਸੱਤਦੇਵ ਸ਼ਰਮਾਂ, ਬਾਲ ਕਿ੍ਸ਼ਨ, ਵਿਜੇ ਪਾਠਕ, ਗੋਬਿੰਦਰ ਸਿੰਘ, ਮੇਜਰ ਸਿੰਘ, ਅਸ਼ੋਕ ਨਾਗਪਾਲ, ਮਿਰੁਦਲ ਗੁਪਤਾ, ਮੇਹੁਲ ਗੁਪਤਾ, ਦੀਪਕ ਸਿੰਗਲਾ, ਭੁਪਿੰਦਰ ਖਿੱਲਰੀਆ, ਸੂਰਜ ਭਾਨ, ਬਿਸ਼ਨ ਲਾਲ, ਨਿਤਿਨ, ਵਿਜੇ ਕਾਂਤ ਵੀ ਸ਼ਾਮਿਲ ਹੋਏ ।