ਪਰਮਜੀਤ ਸਿੰਘ ਲੱਡਾ, ਸੰਗਰੂਰ : ਪੁਲਿਸ ਕਾਂਸਟੇਬਲ ਦੀ ਭਰਤੀ 'ਚ ਘਪਲੇਬਾਜ਼ੀ ਦੇ ਦੋਸ਼ ਲਾਉਂਦਿਆਂ ਸੈਂਕੜੇ ਨੌਜਵਾਨਾਂ ਵੱਲੋਂ ਅੱਜ ਦੂਜੇ ਦਿਨ ਫਿਰ ਸਥਾਨਕ ਬਰਨਾਲ ਚੌਕ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ,ਇਸ ਮੌਕੇ ਸਬੰਧੋਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਅੌਲਖ, ਰਮਨਦੀਪ ਕੌਰ, ਲਖਵੀਰ ਕੌਰ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਯੋਗ ਨੌਜਵਾਨਾਂ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ,ਕਾਂਗਰਸ ਨੇ ਪਹਿਲਾਂ ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਤੋਂ ਵੋਟਾਂ ਲੈ ਕੇ ਸਰਕਾਰ ਬਣਾ ਲਈ ਬੇਰੁਜ਼ਗਾਰਾਂ ਨੂੰ ਹਰ ਰੋਜ਼ ਸੜਕਾਂ 'ਤੇ ਪੁਲਿਸ ਦੀਆਂ ਡਾਂਗਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਪੁਲਿਸ ਕਾਂਸਟੇਬਲ ਭਰਤੀ ਦਾ ਪ੍ਰਰੀਖਿਆ ਪੇਪਰ 25-26 ਸਤੰਬਰ ਨੂੰ ਲਿਆ ਗਿਆ ਸੀ, ਜਿਸ ਵਿਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਪੇਪਰ ਦਿੱਤਾ ਪਰ ਹੁਣ ਪੰਜਾਬ ਸਰਕਾਰ ਨੇ ਅਪਣੇ ਚਹੇਤਿਆਂ ਨੂੰ ਪਾਸ ਕਰਕੇ ਟਰੈਲ ਲਈ ਐਡਮਿੱਟ ਕਾਰਡ ਜਾਰੀ ਕਰ ਦਿੱਤੇ ਹਨ, ਪਰ ਯੋਗ ਨੌਜਵਾਨਾਂ ਦੇ ਨਾਮ ਲਿਸਟ ਵਿੱਚ ਹੀ ਨਹੀਂ ਆਏ,|ਨੌਜਵਾਨਾਂ ਨੇ ਮੰਗ ਕੀਤੀ ਕਿ ਜੋਂ ਕਾਂਸਟੇਬਲ ਦੀ ਜੋ ਮੈਰਿਟ ਲਿਸਟ ਜਾਰੀ ਕੀਤੀ ਹੈ ਉਹਨਾਂ ਮੈਰਿਟ ਲਿਸਟ ਵਾਲਿਆਂ ਦੇ ਨੰਬਰ ਜਨਤਕ ਕੀਤੇ ਜਾਣ। ਜਿਵੇਂ ਕਿ ਪੰਜਾਬ ਪੁਲਿਸ ਦੇ ਇਸ਼ਤਿਹਾਰ ਅਨੁਸਾਰ 25 ਫੀਸਦੀ ਐੱਸਸੀ ਅਤੇ 33 ਫੀਸਦੀ ਜਰਨਲ ਵਰਗ ਦੀ ਕੈਡਿਟਸ ਨੂੰ ਵੀ ਭਰਤੀ ਟਰਾਇਲ ਲਈ ਬੁਲਿਆ ਜਾਵੇ।ਜੋਂ ਸਬ-ਇਨਸਪੈਕਟਰ , ਹੈਡ ਕਾਂਸਟੇਬਲ, ਇੰਟੈਲੀਜੈਂਸੀ ਦੇ ਰੱਦ ਕੀਤੇ ਪੇਪਰ ਦੁਬਾਰਾ ਲੈ ਕੇ ਉਹਨਾਂ ਦੇ ਟਰਾਇਲ ਲਏ ਜਾਣ।

ਇਸ ਸਮੇਂ ਸੁਖਪਾਲ ਸਿੰਘ ਮਨਪ੍ਰਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਜੀਤ ਕੌਰ, ਸੁਖਵੀਰ ਕੌਰ ਮਨਪ੍ਰਰੀਤ ਕੌਰ ਨੇ ਵੀ ਸੰਬੋਧਨ ਕੀਤਾ।