ਪੱਤਰ ਪ੍ਰਰੇਰਕ, ਦਿੜ੍ਹਬਾ : ਪੁਲਿਸ ਨੇ 80 ਕਿਲੋ ਭੁੱਕੀ, 216 ਬੋਤਲਾਂ ਨਾਜਾਇਜ ਸ਼ਰਾਬ ਤੇ 1 ਕੁਇੰਟਲ 60 ਕਿਲੋ ਚੋਰੀ ਦੀ ਕਣਕ ਸਮੇਤ 4 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਡੀਐਸਪੀ ਪਿ੍ਰਥਵੀ ਸਿੰਘ ਚਾਹਲ ਨੇ ਦੱਸਿਆ ਕਿ ਕਿਹਾ ਕਿ ਐਸਐਸਪੀ ਸੁਰਿੰਦਰ ਲਾਬਾਂ ਦੀਆਂ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਥਾਣਾ ਦਿੜ੍ਹਬਾ ਦੇ ਏਰੀਏ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਵਿਆਕਤੀਆਂ ਨੂੰ ਕਾਬੂ ਕਰਨ ਲਈ ਐਸਐਚਓ ਸੰਦੀਪ ਸਿੰਘ ਕਾਲੇਕਾ ਦੀ ਅਗਵਾਈ ਹੇਠ ਥਾਣਾ ਦਿੜ੍ਹਬਾ ਪੁਲਿਸ ਦੀ ਸਪੈਸ਼ਲ ਟੀਮ ਗਠਿਤ ਕਰਕੇ ਹਾਈਵੇ ਪਿਕਟ ਕਾਕੂਵਾਲਾ ਵਿਖੇ ਸੁਖਵਿੰਦਰ ਸਿੰਘ ਉਰਫ ਸੀਰਾ ਵਾਸੀ ਖੇਤਲਾ ਗੁਰਵਿੰਦਰ ਸਿੰਘ ਉਰਫ ਮਿੱਠੂ ਵਾਸੀ ਧਰਮਗੜ੍ਹ ਛੰਨਾ ਦੌਸੀਆ ਨੂੰ ਕਾਬੂ ਕੀਤਾ ਗਿਆ। ਜਿੰਨਾ ਕੋਲੋਂ 40 -40 ਭੁੱਕੀ ਬਰਾਮਦ ਕੀਤੀ ਗਈ। ਦੂਜੇ ਮਾਮਲੇ ਵਿੱਚ ਜਰਨੈਲ ਸਿੰਘ ਅਤੇ ਰਾਜੂ ਸਿੰਘ ਤੋਂ ਦਿੜ੍ਹਬਾ ਬੱਸ ਅੱਡੇ ਉਤੇ ਉਨ੍ਹਾਂ ਦੀ ਕਾਰ ਰੋਕ ਕੇ ਤਲਾਸ਼ੀ ਲੈਣ ਉਤੇ 216 ਬੋਤਲਾਂ ਨਜਾਇਜ ਸਰਾਬ ਬਰਾਮਦ ਕੀਤੀ ਅਤੇ ਦੋਨਾਂ ਨੂੰ ਮੌਕੇ ਉਤੇ ਗਿ੍ਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰੀ ਪ੍ਰਰਾਇਮਰੀ ਸਕੂਲ ਦਿੜ੍ਹਬਾ ਵਿੱਚੋਂ ਮਿਡ ਡੇ ਮੀਲ ਦੀ ਕਣਕ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ 1 ਕੁਇੰਟਲ 60 ਕਿਲੋ ਚੋਰੀ ਦੀ ਕਣਕ ਸਮੇਤ ਇੱਕ ਗੈਸ ਸਿਲੰਡਰ ਬਰਾਮਦ ਕਰਕੇ ਕਰਮਜੀਤ ਉਰਫ ਕਰਮੀ ਅਤੇ ਮੋਨੂੰ ਕੁਮਾਰ ਨੂੰ ਗਿ੍ਫਤਾਰ ਕੀਤਾ ਹੈ। ਉਨ੍ਹਾਂ ਦੇ ਸਾਥੀ ਜਗਸੀਰ ਸਿੰਘ, ਮੋਨੂੰ ਭਈਆ, ਅਰਜਨ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜਦ ਕੀਤਾ ਹੈ।