ਪਰਮਜੀਤ ਸਿੰਘ ਲੱਡਾ, ਸੰਗਰੂਰ : ਤਿੰਨ ਪਿੰਡਾਂ ਦੀ ਸਾਂਝੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਦੇ ਮਾਮਲੇ ਦੇ ਸੰਬੰਧ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਹੇਠ ਤਿੰਨ ਪਿੰਡਾਂ ਦੇ ਮਰਦਾਂ ਤੇ ਅੌਰਤਾਂ ਵੱਲੋਂ ਏ ਆਰ/ਡੀ ਆਰ ਦੇ ਦਫ਼ਤਰ ਦਾ ਿਘਰਾਓ ਕਰਕੇ ਰੋਸ਼ ਧਰਨਾ ਦਿੱਤਾ ਗਿਆ ਤੇ ਪਿਛਲੇ ਦਿਨੀਂ ਹੋਈ ਸੁਸਾਇਟੀ ਦੀ ਚੋਣ ਨੂੰ ਗ.ਲਤ ਕਰਾਰ ਦਿੱਤਾ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਯੂਨੀਅਨ ਆਗੂ ਅਮਨਦੀਪ ਸਿੰਘ ਮਹਿਲਾਂ ਨੇ ਦੱਸਿਆ ਕਿ ਪਿੰਡ ਬਾਲੀਆਂ, ਰੂਪਾਹੜੀ ਅਤੇ ਲੱਡੀ ਤਿੰਨ ਪਿੰਡਾਂ ਦੀ ਸਾਂਝੀ ਚੋਣ ਪਿਛਲੇ ਲੰਮੇ ਸਮੇਂ ਰਾਜਨੀਤਿਕ ਦਬਾਅ ਰਾਹੀਂ ਪ੍ਰਭਾਵਿਤ ਹੁੰਦੀ ਆ ਰਹੀ ਹੈ। ਸੁਸਾਇਟੀ ਦੇ ਪ੍ਰਬੰਧਾਂ ਦੀ ਚੋਣ ਕਦੇ ਵੀ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਈ ਇਸ ਵਾਰ ਵੀ ਪਿੰਡ ਦੇ ਲੋਕਾਂ ਵੱਲੋਂ ਜਦ ਮਹਿਕਮੇ ਦੇ ਦਫ਼ਤਰ ਪਹੁੰਚ ਕਰਕੇ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਮਹਿਕਮੇ ਦੇ ਅਧਿਕਾਰੀਆਂ ਦੱਸਿਆ ਕਿ ਤੁਹਾਡੀ ਸੁਸਾਇਟੀ ਦੀ ਚੋਣ ਤਾਂ ਪਿਛਲੇ ਮਹੀਨੇ ਹੋ ਚੁੱਕੀ ਹੈ ਤਾਂ ਲੋਕ ਹੱਕੇ ਬੱਕੇ ਰਹਿ ਗਏ ਕਿਉਂਕਿ ਉਨਾਂ੍ਹ ਨੂੰ ਇਸ ਚੋਣ ਦਾ ਕੋਈ ਇਲਮ ਨਹੀਂ ਸੀ, ਜਿਸ ਤੋਂ ਬਾਅਦ ਪਿੰਡ ਨਿਵਾਸੀਆਂ ਨੇ ਦੋ ਦਿਨ ਸੁਸਾਇਟੀ ਅੱਗੇ ਧਰਨਾ ਲਾਇਆ ਪਰ ਮਾਮਲਾ ਹੱਲ ਨਾ ਹੋਣ ਦੀ ਸੂਰਤ 'ਚ ਅੱਜ ਸੰਗਰੂਰ ਏ ਆਰ/ਡੀ ਆਰ ਦੇ ਦਫ਼ਤਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਚੋਣ 'ਚ ਸ਼ਾਮਿਲ ਅਧਿਕਾਰੀਆਂ ਦੀ ਜਾਂਚ ਕਰਵਾ ਕੇ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਇਸ ਧਰਨੇ ਨੂੰ ਵਿਸਾਲ ਕੀਤਾ ਜਾਵੇਗਾ। ਇਸ ਮੌਕੇ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਜਗਤਾਰ ਸਿੰਘ ਲੱਡੀ, ਲਾਭ ਸਿੰਘ ਅਤੇ ਭੋਲਾ ਸਿੰਘ ਸੰਗਰਾਮੀ ਵੀ ਹਾਜ਼ਰ ਸਨ।

ਧਰਨਾਕਾਰੀਆਂ ਦੀ ਡਿਪਟੀ ਕਮਿਸ਼ਨਰ ਨਾਲ ਹੋਈ ਮੀਟਿੰਗ

ਧਰਨੇ ਤੇ ਬੈਠੇ ਕਿਸਾਨ ਯੂਨੀਅਨ ਵੇ ਆਗੂਆਂ ਦੀ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੰਗਾਂ ਸਬੰਧੀ ਇੱਕ ਮੀਟਿੰਗ ਕਰਵਾਈ ਗਈ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਐਸਡੀਐਮ ਦੀ ਜਾਂਚ ਕਰਨ ਲਈ ਡਿਊਟੀ ਲਗਾ ਦਿੱਤੀ ਕਿ ਸਹਿਕਾਰੀ ਸਭਾ ਵਾਲਿਆਂ ਦੀ ਚੋਣ ਦੀ ਪੜਤਾਲ ਕਰਕੇ ਸੋਮਵਾਰ ਨੂੰ ਰਿਪੋਰਟ ਦਿੱਤੀ ਜਾਵੇ ਜਿਸ ਉਪਰੰਤ ਧਰਨਾਕਾਰੀਆਂ ਨੇ ਆਪਣਾ ਏਆਰ ਦਫ਼ਤਰ ਸੰਗਰੂਰ ਅੱਗੇ ਲੱਗਿਆ ਧਰਨਾ ਸਮਾਪਤ ਕਰ ਲਿਆ।