ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਸ਼੍ਰੀ ਸ਼ਿਰਡੀ ਸਾਈਂ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਸਮੂਹ ਮੈਂਬਰਾਂ ਵੱਲੋਂ 9ਵੀਂ ਵਿਸ਼ਾਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਗਰਗ ਅਤੇ ਵਾਈਸ ਪ੍ਰਧਾਨ ਦਰਸ਼ਨ ਸ਼ਾਹੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਸ਼ਿਰਡੀ ਸਾਈਂ ਜੀ ਦੇ ਜਾਗਰਣ ਦੇ ਨਾਲ ਨਾਲ ਵਿਸ਼ਾਲ ਯਾਤਰਾ ਸ਼ਿਰਡੀ ਲਿਜਾਈ ਜਾਂਦੀ ਸੀ ਪਰ ਕੋਰੋਨਾ ਕਾਲ ਦੇ ਚੱਲਦਿਆਂ ਪਿਛਲੇ ਦੋ ਸਾਲਾਂ ਤੋਂ ਇਹ ਯਾਤਰਾ ਨਹੀਂ ਜਾ ਸਕੀ ਸੀ ਪਰੰਤੂ ਇਸ ਵਾਰ ਯਾਤਰਾ ਨੂੰ ਲੈ ਕੇ ਸਾਈਂ ਭਗਤਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 9ਵੀਂ ਯਾਤਰਾ ਵਿੱਚ 40 ਦੇ ਕਰੀਬ ਸ਼ਰਧਾਲੂ ਸ਼ਿਰਡੀ ਵਿਖੇ ਸਾਈਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਰਵਾਨਾ ਹੋਏ ਹਨ। ਇਹ ਬੱਸ ਯਾਤਰਾ 5 ਦਿਨਾਂ ਬਾਅਦ ਵਾਪਸ ਭਵਾਨੀਗੜ੍ਹ ਪਰਤੇਗੀ। ਇਸ ਮੌਕੇ ਸੁਰਜੀਤ ਭੱਮ, ਰਾਜੇਸ਼ ਕੁਮਾਰ, ਕਰਨ ਕੁਮਾਰ, ਸੰਜੇ ਕਾਂਸਲ, ਪ੍ਰਵੀਨ ਦੁੱਗਲ, ਅੰਕੁਰ ਗਰਗ, ਅਸ਼ਵਨੀ ਗਰਗ ਆਦਿ ਹਾਜ਼ਰ ਸਨ।