ਮਨੋਜ ਕੁਮਾਰ, ਧੂਰੀ : ਸ਼ਹਿਰ ਦੇ ਵਾਰਡ ਨੰਬਰ 6 ਅਤੇ 9 ਮਹੇਸ਼ ਨਗਰ ਵਿਖੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਹਿਯੋਗ ਸਦਕਾ ਸੰਗਰੂਰ ਰੋਡ ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਵਾਲੀ ਗਲੀ ਵਿਚ ਇੰਟਰਲਾਕਿੰਗ ਟਾਇਲ ਲਗਾਉਣ ਦਾ ਕੰਮ ਟੀਮ ਗੋਲਡੀ ਖੰਗੂੜਾ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਦੇ ਨਾਲ ਹੀ ਕੱਲ੍ਹ ਧੋਬੀ ਘਾਟ ਰੋਡ ਤੋਂ ਲੱਛਮੀ ਬਾਗ਼ ਦੇ ਰੇਲਵੇ ਫਾਟਕ ਤਕ ਸੜਕ ਤੇ ਪੀ੍ਮਿਕਸ ਪਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਹਨੀ ਤੂਰ, ਕੋਮਲਦੀਪ ਬਦੇਸ਼ਾ, ਦਵਿੰਦਰ ਖੰਗੂੜਾ, ਕੁਨਾਲ ਗਰਗ, ਜਨਕ ਰਾਜ ਮੋਦਗਿਲ, ਤਰਸੇਮ ਸ਼ਰਮ, ਪ੍ਰਦੀਪ ਸ਼ਰਮ, ਮਦਨ ਲਾਲ ਸ਼ਰਮ ਅਤੇ ਪ੍ਰਰੇਮ ਕੁਮਾਰ ਠੇਕੇਦਾਰ ਵੀ ਹਾਜ਼ਰ ਸਨ।