ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਅਨਾਜ ਮੰਡੀ ਦਿੜ੍ਹਬਾ ਦੇ ਫੜ੍ਹ ਨੂੰ ਪੱਕਾ ਕਰਨ ਲਈ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ, ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਅਤੇ ਮੰਡੀ ਬੋਰਡ ਦੇ ਐਕਸੀਅਨ ਸਰੂਪ ਸਿੰਘ ਕੰਮ ਦੀ ਸ਼ੁਰੂਆਤ ਕੀਤੀ ਗਈ। ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਮੰਡੀ ਦਿੜ੍ਹਬਾ ਦੇ ਫੜ੍ਹ ਨੂੰ ਸੀਮਿੰਟ ਨਾਲ ਪੱਕਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਆ ਰਹੀ ਸੀ। 1980 ਵਿਚ ਮੰਡੀ ਬਣਨ ਉਤੇ ਫੜ੍ਹ ਇੱਟਾਂ ਨਾਲ ਪੱਕਾ ਕੀਤਾ ਗਿਆ ਸੀ। ਇਹ ਇੱਟਾਂ ਇਸ ਸਮੇਂ ਦੇ ਫੜ੍ਹ ਦੀ ਖਸਤਾ ਹਾਲਤ ਹੋ ਚੁੱਕੀ ਸੀ ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਸੀ। ਇਲਾਕੇ ਦੇ ਕਿਸਾਨ ਤੇ ਮੰਡੀ ਦੇ ਆੜ੍ਹਤੀਆਂ ਦੀ ਮੰਗ ਸੀ ਕਿ ਉਨ੍ਹਾਂ ਦਾ ਅਨਾਜ ਮੰਡੀ ਨੂੰ ਸੀਸੀ ਪਾ ਕੇ ਪੱਕਾ ਕੀਤਾ ਜਾਵੇ। ਇਸ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਰੁਚੀ ਲੈ ਕੇ ਫੜ੍ਹ ਨੂੰ ਪੱਕਾ ਕੀਤਾ ਜਾ ਰਿਹਾ ਹੈ। ਐਕਸੀਅਨ ਸਰੂਪ ਸਿੰਘ ਨੇ ਕਿਹਾ ਕਿ ਫੜ੍ਹ ਨੂੰ ਪੱਕਾ ਕਰਨ ਲਈ 4 ਕਰੋੜ 16 ਲੱਖ ਦਾ ਬਜਟ ਬਣਿਆ ਸੀ। ਇਹ ਕੰਮ ਕਣਕ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਜੀਤ ਸਿੰਘ ਘੱਗਾ, ਰੂਪ ਚੰਦ, ਦਾਰੀ ਨੰਬਰਦਾਰ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਅਤੇ ਹੋਰ ਆੜ੍ਹਤੀਏ ਹਾਜ਼ਰ ਸਨ।