ਸਟਾਫ ਰਿਪੋਰਟਰ, ਸੰਗਰੂਰ : ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨ ਮਹਿਲਾਂ ਚੌਕ ਵਿਖੇ ਚੇਅਰਮੈਨ ਰਾਓਵਿੰਦਰ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਕਾਲਜ ਪਿ੍ਰੰਸੀਪਲ ਡਾ. ਮਨਜੀਤ ਕੌਰ, ਐਚਓਡੀ ਸੰਦੀਪ ਗੁਰਮੁੱਖ ਸਿੰਘ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ 'ਦੰਦਾਂ ਦਾ ਚੈਕਅੱਪ' ਕੈਂਪ ਲਾਇਆ ਗਿਆ। ਕੈਂਪ ਵਿੱਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਤੋਂ ਡਾਕਟਰਾਂ ਦੀ ਟੀਮ ਨੇ ਸ਼ਿਰਕਤ ਕੀਤੀ। ਕੈਂਪ ਦੇ ਮੁੱਖ ਡਾ. ਸੁਖਵਿੰਦਰ ਕੌਰ, ਡਾ. ਅਨੀਜਾ ਅਤੇ ਡਾ. ਗੁਰਮੇਲ ਸਿੰਘ ਬੀਡੀਐੱਸ ਸਨ। ਕੈਂਪ ਦਾ ਮਕਸਦ ਦੰਦਾਂ ਦੀ ਦੇਖ ਭਾਲ ਕਰਨ ਦੇ ਸਹੀ ਤਰੀਕੇ ਤੋਂ ਜਾਣੂ ਕਰਾਉਣਾ, ਦੰਦਾਂ ਦੀ ਸਫ਼ਾਈ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਦੰਦਾਂ ਨਾਲ ਸਬੰਧਿਤ ਸਮੱਸਿਆਵਾਂ ਦੀ ਜਾਂਚ ਕਰਕੇ ਇਲਾਜ ਲਈ ਸੁਝਾਅ ਪੇਸ਼ ਕਰਨਾ ਸੀ।

ਚੈਕਅੱਪ ਕੈਂਪ ਬਾਰੇ ਪਿ੍ਰੰਸੀਪਲ ਡਾ. ਮਨਜੀਤ ਕੌਰ ਨੇ ਕਿਹਾ ਕਿ ਦੰਦ ਸਾਡੇ ਸਰੀਰ ਦਾ ਅਹਿਮ ਹਿੱਸਾ ਹਨ ਕਿੳਂੁਕਿ ਕਿਹਾ ਜਾਂਦਾ ਹੈ ਕਿ 'ਅੱਖਾਂ ਗਈਆਂ ਜਹਾਨ ਗਿਆ' ਪਰ ਦੰਦ ਗਏ ਤਾਂ ਸਵਾਦ ਗਿਆ' ਇਸ ਲਈ ਦੰਦਾਂ ਦੀ ਸਫ਼ਾਈ ਅਤੇ ਬਹੁਤ ਜ਼ਰੂਰੀ ਹੈ।