ਸ਼ੰਭੂ ਗੋਇਲ, ਲਹਿਰਾਗਾਗਾ

ਸਾਬਕਾ ਖ਼ਜ਼ਾਨਾ ਮੰਤਰੀ ਅਤੇ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੂੰ ਅਧਿਆਪਕ ਜਥੇਬੰਦੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਮੰਗ-ਪੱਤਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਇਸ ਜਾਇਜ ਮੰਗ ਨੂੰ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਸ਼ਾਮਿਲ ਕੀਤਾ ਜਾਵੇ।ਅਧਿਆਪਕ ਆਗੂ ਰਾਜਪਾਲ ਖਨੌਰੀ ਤੇ ਦੇਵੀ ਲਾਲ ਗੁਲਾੜੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਇਕ ਮੁੱਖ ਮੰਗ ਹੈ ਅਤੇ ਰਿਟਾਇਰਮੈਂਟ ਤੋਂ ਬਾਅਦ ਇਕ ਸਰਕਾਰੀ ਕਰਮਚਾਰੀ ਲਈ ਇਹ ਸਨਮਾਨਯੋਗ ਜੀਵਨ ਗੁਜ਼ਾਰਨ ਦਾ ਇਕ ਵੱਡਾ ਸਾਧਨ ਹੈ।ਅਧਿਆਪਕ ਆਗੂ ਅਮਨਦੀਪ ਖਨੌਰੀ ਤੇ ਰਾਮਫਲ ਸਾਸਤਰੀ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕਰ ਰਹੀਆ ਹਨ ਅਤੇ ਜਦੋਂ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ ਸੰਘਰਸ਼ ਚੱਲਦਾ ਰਹੇਗਾ। ਪਰਮਿੰਦਰ ਸਿੰਘ ਢੀਂਡਸਾ ਨੇ ਵਿਸ਼ਵਾਸ ਦਵਾਇਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ਤੇ ਸਤਵੀਰ ਸਾਸਤਰੀ, ਸ਼ਾਂਮ ਕੁਮਾਰ ਪਾਤੜਾਂ, ਤਰਸੇਮ ਚੱਠਾ, ਜਗਬੀਰ ਸਿੰਘ, ਮੁਕੇਸ਼ ਕੁਮਾਰ, ਦਲੇਰ ਸਿੰਘ, ਮਹਾਂਵੀਰ ਸਿੰਘ ਗਿੱਲ, ਅਮਰਜੀਤ ਸਿੰਘ, ਸੰਦੀਪ ਸਿੰਘ, ਵਿਕਰਮ ਸਿੰਘ, ਸੀਪੂ ਕਰੋਦਾ ਹਾਜਰ ਸਨ।