ਸੰਗਰੂਰ : ਕੇਜਰੀਵਾਲ ਨੇ ਟਿਕਰੀ ਬਾਰਡਰ 'ਤੇ ਹਾਦਸੇ 'ਚ ਸ਼ਿਕਾਰ ਹੋਈਆਂ ਮ੍ਰਿਤਕ ਔਰਤਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਹਾਦਸਾ ਬਹੁਤ ਦੁਖਦਾਈ ਸੀ। ਇਸ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਜੇਕਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਬੈਠਣ ਦੀ ਜ਼ਰੂਰਤ ਹੀ ਨਹੀਂ ਪਵੇਗਾ। ਇਸ ਤਰ੍ਹਾਂ ਦੇ ਦੁਖਦਾਈ ਹਾਦਸੇ ਹੋਣਗੇ ਹੀ ਨਹੀ। ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਨੂੰ ਲੈ ਕੇ ਸੰਗਰੂਰ ਰੇਲਵੇ ਸਟੇਸ਼ਨ ਪਹੁੰਚ ਗਏ ਹਨ। ਉਹ ਬਿਨਾਂ ਕਿਸੇ ਮੀਡੀਆ ਕਰਮੀ ਨਾਲ ਗੱਲਬਾਤ ਕੀਤੇ ਬਗੈਰ ਹੀ ਆਪਣੀ ਕਾਰ 'ਚ ਬੈਠ ਕੇ ਸੰਸਦ ਮੈਂਬਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਰਿਹਾਇਸ਼ ਵਿਖੇ ਪਹੁੰਚ ਗਏ। ਜਾਣਕਾਰੀ ਅਨੁਸਾਰ ਭਗਵੰਤ ਮਾਨ ਦੀ ਕੋਠੀ ਵਿਖੇ ਦੁਪਹਿਰ ਦਾ ਖਾਣਾ ਖਾਣ ਉਪਰੰਤ ਮਾਨਸਾ ਲਈ ਰਵਾਨਾ ਹੋਣਗੇ। ਭਗਵੰਤ ਦੇ ਘਰ ਲੰਚ ਕਰਨ ਤੋਂ ਬਾਅਦ ਮਾਨਸਾ ਲਈ ਰਵਾਨਾ ਹੋਣਗੇ। ਇਸ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਨਗੇ।

Posted By: Ravneet Kaur