ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਥਾਣਾ ਸਿਟੀ 1 ਸੰਗਰੂਰ ਵਿੱਚ ਰਾਗਵ ਸੂਦ ਬੈਂਕ ਮੈਨੇਜਰ ਸਿੰਡੀਕੇਟ ਬੈਂਕ ਸੰਗਰੂਰ ਵੱਲੋਂ ਦਰਜ ਬਿਆਨਾਂ ਦੇ ਆਧਾਰ 'ਤੇ ਐੱਸ ਐੱਸ ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਰਨੈਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਬੇਅੰਤ ਕੌਰ ਪਤਨੀ ਜਰਨੈਲ ਸਿੰਘ ਨਿਵਾਸੀ ਸੰਗਰੂਰ 'ਤੇ ਧਾਰਾ 453 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿੱਚ ਦਰਜ ਬਿਆਨਾਂ 'ਚ ਦੱਸਿਆ ਰਾਗਵ ਸੂਦ ਬੈਂਕ ਮੈਨੇਜਰ ਨੇ ਦੱਸਿਆ ਕਿ ਜਰਨੈਲ ਸਿੰਘ ਅਤੇ ਬੇਅੰਤ ਕੌਰ ਨੇ ਬੈਂਕ ਤੋਂ 11 ਲੱਖ 20 ਹਜ਼ਾਰ ਰੁਪਏ ਫਰਵਰੀ 2004 'ਚ ਬੈਂਕ ਤੋਂ ਹੋਮ ਲੋਨ ਲਿਆ ਸੀ, ਜੋ ਬੈਂਕ ਲੋਨ ਦੀਆਂ ਕਿਸ਼ਤਾਂ ਨਾ ਦੇਣ ਕਰਕੇ ਉਪਰੋਕਤ ਦੋਸ਼ੀਆਂ ਦੀ ਸੀਨੀਅਰ ਅਫ਼ਸਰਾਂ ਵੱਲੋਂ ਕੀਤੀ ਗਈ ਪੜਤਾਲ 'ਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।