ਅਰਵਿੰਦ ਰੰਗੀ, ਤਪਾ ਮੰਡੀ :

ਸਥਾਨਕ ਤਪਾ ਮੰਡੀ ਵਿਖੇ ਸਰਕਲ ਤਪਾ ਮੰਡੀ ਦੇ ਸਮੂਹ ਡਿਪੂ ਹੋਲਡਰਾਂ ਦੀ ਮੀਟਿੰਗ ਬਾਬਾ ਸੁਖਾਨੰਦ ਮੱਠ ਤਪਾ ਵਿਖੇ ਹੋਈ। ਇਸ ਮੀਟਿੰਗ 'ਚ ਡਿਪੂ ਹੋਲਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਪਹਿਲੀ ਕਾਰਜਕਾਰਨੀ ਨੂੰ ਭੰਗ ਕਰਕੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

ਇਸ ਮੀਟਿੰਗ 'ਚ ਭੂਸ਼ਨ ਦਰਾਜ, ਗੋਪਾਲ ਕ੍ਰਿਸਨ ਬੱਲ੍ਹੋ, ਪਿ੍ਰੰਸ਼ ਿਢਲਵਾਂ, ਸ਼ਾਮ ਲਾਲ ਗਰਗ, ਰਾਮ ਕੁਮਾਰ ਘੁੰਨਸ, ਗੁਰਮੀਤ ਸਿੰਘ ਤਾਜੋਕੇ, ਰਮੇਸ਼ ਕੁਮਾਰ ਧੋਲਾ, ਬਿਟੂ ਮੋੜ ਨੂੰ ਲਿਆ ਗਿਆ। ਮੀਟਿੰਗ ਉਪਰੰਤ ਨਵੀਂ ਚੁਣੀ ਕਮੇਟੀ ਨੇ ਦੱਸਿਆ ਕਿ ਖੁਰਾਕ ਸਪਲਾਈ ਵਿਭਾਗ ਵੱਲੋਂ ਕੱਟੇ ਜਾ ਰਹੇ ਮੈਂਬਰਾਂ ਨੂੰ ਮੁੜ ਲਾਗੂ ਕੀਤਾ ਜਾਵੇ ਤੇ ਡਿਪੂ ਹੋਲਡਰਾਂ ਵੱਲੋਂ ਲਾਕਡਾਊਨ ਦੌਰਾਨ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ ਵੰਡਿਆ ਗਿਆ ਜਿਸ ਦੀ ਲੋਡਿੰਗ,ਅਣਲੋਡਿੰਗ ਦਾ ਕਿਰਾਇਆ ਅਜੇ ਤੱਕ ਨਾ ਦੇਣਾ ਡੀਪੂ ਹੋਲਡਰਾਂ ਨਾਲ ਸਰਾਸਰ ਧੱਕਾ ਹੈ, ਜਲਦੀ ਜਾਰੀ ਕੀਤਾ ਜਾਵੇ।

ਇਸ ਮੌਕੇ ਗੁਰਪ੍ਰਰੀਤ ਸਿੰਘ ਮਹਿਤਾ (ਸਵੀਟੀ), ਸਰਪੰਚ ਗੁਰਮੀਤ ਸਿੰਘ ਤਾਜੋਕੇ, ਬਿੱਲੂ ਿਢਲਵਾਂ, ਰਮੇਸ਼ ਕੁਮਾਰ ਪੱਖੋ, ਪ੍ਰਰੇਮ ਦਾਸ ਗਰਗ, ਪ੍ਰਰੇਮ ਕੁਮਾਰ ਧੋਲਾ, ਰਣਜੀਤ ਤਾਜੋਕੇ, ਈਸਵਰ ਗੋਇਲ ਤਪਾ, ਕ੍ਰਿਸਨ ਦੇਵ ਖੁੱਖੀ ਖੁਰਦ, ਗੁਰਚਰਨ ਿਢਲਵਾਂ, ਮੱਖਣ ਜਿੰਦਲ, ਸੰਜੀਵ ਕੁਮਾਰ ਮਹਿਤਾ, ਕੁਲਵੰਤ ਸਿਾਂਘ ਧਾਲੀਵਾਲ, ਹਰਸ਼ ਕੁਮਾਰ ਆਦਿ ਹਾਜ਼ਰ ਸਨ।