ਜਗਪਾਲ ਸਿੰਘ ਸੰਧੂ ਸੰਦੌੜ : ਪਿੰਡ ਜਲਵਾਣਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ । ਪਿੰਡ ਦੇ ਸਰਪੰਚ ਪੰਚ ਅਤੇ ਨਗਰ ਦੀਆਂ ਸੰਗਤਾਂ ਦੀ ਪ੍ਰਬੰਧਕੀ ਕਮੇਟੀ ਦੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਦੀ ਅਗਵਾਈ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਛਬੀਲ ਵਿੱਚ ਪਹੁੰਚੀਆਂ ਸੰਗਤਾਂ ਦੇ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਰਾਹਗੀਰਾਂ ਨੂੰ ਛਬੀਲ ਦਾ ਮਿੱਠਾ ਜਲ ਪਾਣੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਚਰਨ ਸਿੰਘ , ਚਰਨਾ ਸਿੰਘ , ਤਾਰਾ ਸਿੰਘ ,ਗੁਰਪ੍ਰਰੀਤ ਸਿੰਘ ,ਜੱਗੀ ਸਿੰਘ ,ਜੋਤ ਸਿੰਘ ,ਪਿ੍ਰਤ੍ਪਾਲ ਸਿੰਘ ਸੋਨੀ,ਜਸਵੰਤ ਸਿੰਘ ,ਚਮਕੌਰ ਸਿੰਘ,ਮੁਖਤਿਆਰ ਸਿੰਘ,ਬਲਦੇਵ ਸਿੰਘ ,ਨਿਰਭੈ ਸਿੰਘ ਆਦਿ ਹਾਜ਼ਰ ਸਨ।