ਕੇਵਲ ਸਿੰਘ ਸਹੋਤਾ, ਸੰਦੌੜ : ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ ਵਿਖੇ ਇੰਟਰ ਸਕੂਲ ਵਾਦ-ਵਿਵਾਦ ਪ੍ਰਤੀਯੋਗਤਾ ਕਰਵਾਈ ਗਈ ਜਿਸ 'ਚ ਮਾਡਰਨ ਗਰੁੱਪ ਦੇ ਚੇਅਰਮੈਨ ਹਰਪਾਲ ਸਿੰਘ ਮੁੱਖ ਮਹਿਮਾਨ ਸਨ। ਇਸ ਮੁਕਾਬਲੇ ਵਿਚ ਮਾਡਰਨ ਗਰੁੱਪ ਦੀਆਂ ਵੱਖ-ਵੱਖ ਬਰਾਂਚਾਂ ਧੂਰੀ, ਭੀਖੀ, ਮਾਲੇਰਕੋਟਲਾ ਤੇ ਸ਼ੇਰਗੜ੍ਹ ਚੀਮਾਂ ਦੇ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਵੱਖ-ਵੱਖ ਵਿਸ਼ਿਆਂ ਜਿਵੇਂ ਆਨਲਾਇਨ ਸ਼ਾਪਿੰਗ, ਕਸ਼ਮੀਰ ਸਟੇਟ ਕਾਰਟੂਨ, ਮੋਬਾਈਲ ਫੋਨ, ਟੈਲੀਵਿਜਨ ਦੇ ਪੱਖ ਅਤੇ ਵਿਰੋਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਪਰਖ ਦੀ ਭੂਮਿਕਾ ਸਬਾ ਸ਼ਾਹੀਨ ਪਿੰ੍ਸੀਪਲ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ, ਪ੍ਰਰੋ. ਕੰਵਲਪ੍ਰਰੀਤ ਕੌਰ ਲੁਧਿਆਣਾ, ਡਾ. ਗੀਤੀਕਾ, ਮੁਖਪਾਲ ਕੌਰ ਚੀਮਾਂ ਨੇ ਅਦਾ ਕੀਤੀ। ਇਸ ਮੌਕੇ ਪਿੰ੍ਸੀਪਲ ਡਾ. ਨੀਤੂ ਸੇਠੀ, ਪਿ੍ਰੰਸੀਪਲਜ਼ ਪੁਸ਼ਪਿੰਦਰਜੀਤ ਸਿੰਘ, ਪਿ੍ਰੰਸੀਪਲ ਗੁਰਵਿੰਦਰ ਕੌਰ, ਪਿੰ੍ਸੀਪਲ ਸੰਦੀਪ ਕੌਰ, ਹੈਡਮਾਸਟਰ ਮੁਹੰਮਦ ਅਸਗਰ ਸਰਕਾਰੀ ਹਾਈ ਸਕੂਲ, ਤੱਖਰ ਕਲਾਂ ਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਇਸ ਮੌਕੇ 'ਤੇ ਪਹਿਲੇ, ਦੂਜੇ, ਤੀਜੇ ਸਥਾਨ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ।