ਬੂਟਾ ਸਿੰਘ ਚੌਹਾਨ, ਸੰਗਰੂਰ : ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਅਲੀਸ਼ੇਰ ਨੇੜਿਓਂ ਘੱਗਰ ਨਦੀ ਵਿਚੋਂ ਇਕ ਅੱਠ ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਮੌਕੇ 'ਤੇ ਪੁੱਜੇ ਡੀ ਐੱਸ ਪੀ ਬੂਟਾ ਸਿੰਘ, ਸਦਰ ਥਾਣਾ ਦੇ ਐੱਸਐੱਚ ਓ ਗੁਰਨਾਮ ਸਿੰਘ, ਚੌਕੀ ਚੋਟੀਆਂ ਇੰਚਾਰਜ ਗੁਲਜ਼ਾਰ ਸਿੰਘ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੀ ਦੀ ਪਛਾਣ ਨਾ ਹੋਣ 'ਤੇ ਉਸ ਦੀ ਫੋਟੋ ਪਛਾਣ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ ਅਤੇ ਨੇੜਲੇ ਪਿੰਡਾਂ ਵਿਚ ਲਾਊਡ ਸਪੀਕਰਾਂ ਵਿਚ ਅਨਾਊਸਮੈਂਟ ਕਰਵਾਈ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬੱਚੀ ਕਿਸ ਪਿੰਡ ਦੀ ਰਹਿਣ ਵਾਲੀ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਦੇ ਵਾਲ ਕੱਟੇ ਹੋਏ ਹਨ। ਪੀਲੇ ਰੰਗ ਦੀ ਕਮੀਜ਼ ਅਤੇ ਹਰੇ ਰੰਗ ਦੀ ਸਲਵਾਰ ਪਾਈ ਹੋਈ ਹੈ। ਪੁਲਿਸ ਨੇ ਉਸਦੀ ਪਛਾਣ ਲਈ ਸਿਵਲ ਹਸਪਤਾਲ ਮੂਣਕ ਰੱਖਿਆ ਹੈ।