ਬੂਟਾ ਸਿੰਘ ਚੌਹਾਨ, ਸੰਗਰੂਰ : ਪਿੰਡ ਕੁਲਾਰ ਖੁਰਦ ਵਿੱਚ ਪੰਚਾਇਤੀ ਜ਼ਮੀਨ ਦੇ ਕਰੀਬ 40 ਵਿਘੇ ਦੀ ਬੋਲੀ ਡੀਡੀਪੀਓ ਨਿਰਭਿੰਦਰ ਸਿੰਘ ਵੱਲੋਂ ਸਰਪੰਚ ਦਲਬਾਰਾ ਸਿੰਘ ਦੀ ਮਿਲੀਭੁਗਤ ਨਾਲ ਮੁਲਾਜ਼ਮ ਬੂਟਾ ਸਿੰਘ, ਜੋ ਕਿ ਕਾਨੂੰਨ ਬੋਲੀ ਨਹੀਂ ਦੇ ਸਕਦਾ ਦੇ ਨਾਮ ਕਰਵਾਈ ਡੰਮੀ ਬੋਲੀ ਕਾਰਨ ਪਿੰਡ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ।

ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਸੈਕਟਰੀ ਪਰਮਜੀਤ ਲੌਂਗੋਵਾਲ ਅਤੇ ਪਿੰਡ ਕੁਲਾਰ ਖੁਰਦ ਦੀ ਆਗੂ ਹਰਬੰਸ ਕੌਰ, ਸੁਖਵਿੰਦਰ ਕੌਰ ਅਤੇ ਨਿੱਕੀ ਕੌਰ ਨੇ ਦੱਸਿਆ ਕਿ ਦਲਿਤਾਂ ਦੇ ਹਿੱਸੇ ਦੀ 40 ਵਿਿਘਆਂ ਦੀ ਬੋਲੀ ਡੰਮੀ ਕਰਵਾਈ ਅਤੇ ਸੰਘਰਸ਼ ਕਰਕੇ ਉਨ੍ਹਾਂ ਨੇ ਆਪਣੇ ਲਈ 16 ਵਿਘੇ ਜ਼ਮੀਨ ਪ੍ਰਰਾਪਤ ਕੀਤੀ ਪਰ ਬਾਕੀ ਜ਼ਮੀਨ ਦਾ ਅਜੇ ਮਸਲਾ ਹੱਲ ਨਹੀਂ ਹੋਇਆ ਸੀ। ਜਿਸ ਵਿੱਚ ਸਾਰੇ ਅਫ਼ਸਰ ਡੀਡੀਪੀਓ ਨੇ ਬੋਲੀ ਸਮੇਤ ਜਿਸ ਨੇ ਬੋਲੀ ਰੱਦ ਕਰਨ ਦਾ ਵਾਅਦਾ ਕੀਤਾ ਸੀ। ਪਰ ਉਹ ਪੂਰਾ ਨਹੀਂ ਹੋਇਆ। ਜਦਂੋ ਕਿ ਅਜੇ 30 ਪਰਿਵਾਰਾਂ ਨੂੰ ਜ਼ਮੀਨ ਨਹੀਂ ਮਿਲੀ ਪਰ ਸਰਪੰਚ ਵੱਲੋਂ ਖੁਦ ਟਰੈਕਟਰ ਲੈ ਕੇ ਅੌਰਤਾਂ ਦੀ ਹਿੱਸੇ ਦੀ ਜ਼ਮੀਨ ਵਿੱਚ ਫ਼ਸਲ ਬੀਜਣ ਚਲਾ ਗਿਆ।

ਆਗੂਆਂ ਕਿਹਾ ਕਿ ਡੰਮੀ ਬੋਲੀ 'ਤੇ ਜ਼ਮੀਨ ਲੈਣ ਵਾਲੇ ਵਿਅਕਤੀਆਂ ਵੱਲੋਂ ਕਿਸੇ ਨੂੰ ਜ਼ਮੀਨ ਵੰਡ ਕੇ ਨਹੀਂ ਦਿੱਤੀ ਜਾ ਰਹੀ ਸਗਂੋ ਉਲਟਾ ਉਨ੍ਹਾਂ ਅੌਰਤਾਂ ਤੋਂ ਜ਼ਮੀਨ ਖੋਹਣ ਲਈ ਯਤਨ ਕਰ ਰਹੇ ਹਨ। ਪਿੰਡ ਕੁਲਾਰ ਖੁਰਦ ਦੇ ਦਲਿਤ ਭਾਈਚਾਰੇ ਨੇ ਮੰਗ ਕੀਤੀ ਕਾਨੂੰਨ ਦੀ ਉਲੰਘਣਾ ਵਾਲਿਆਂ ਉੱਤੇ ਪਰਚਾ ਦਰਜ ਕੀਤਾ ਜਾਵੇ।

ਜਦੋਂ ਇਸ ਸਬੰਧੀ ਸਰਪੰਚ ਦਰਬਾਰਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਹੈ। ਖੇਤ ਵਿੱਚ ਬੋਲੀ ਦੇਣ ਵਾਲੇ ਦਲਿਤ ਹੀ ਆਪਣੇ ਬਣਦੇ ਹਿੱਸੇ ਵਿੱਚ ਫ਼ਸਲ ਬੀਜ ਰਹੇ ਹਨ।