ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੂਬੇ 'ਚ 11 ਹਜ਼ਾਰ ਕਰੋੜ ਦੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਅਸੀਂ ਸ਼ਹਿਰਾਂ ਨੂੰ ਵਧੇਰੇ ਰਹਿਣਯੋਗ ਅਤੇ ਚਿਰ-ਸਥਾਈ ਬਣਾਉਣ ਲਈ ਪੁਲਾਂਘ ਪੁੱਟੀ ਹੈ। ਪਹਿਲੇ ਪੜਾਅ ਅਧੀਨ 3013 ਕਰੋੜ ਦੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਦੂਜੇ ਪੜਾਅ ਅਧੀਨ 8283 ਕਰੋੜ ਦੇ ਕਾਰਜ ਸ਼ਹਿਰਾਂ ਵਿਚ ਵਿੱਢੇ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰਰੋਗਰਾਮ ਦੇ ਦੂਜੇ ਗੇੜ ਦੀ ਸ਼ੁਰੂਆਤ ਮੌਕੇ ਵਰਚੂਅਲ ਸਮਾਗਮ ਮੌਕੇ ਕੀਤਾ ਗਿਆ। ਇਸ ਮੌਕੇ ਬਰਨਾਲਾ ਵਿਖੇ ਵਰਚੂੂਅਲ ਸਮਾਗਮ 'ਚ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਿਢੱਲੋਂ ਤੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਸ਼ਾਮਲ ਹੋਏ। ਇਸ ਮੌਕੇ ਿਢੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ 127 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਸ 'ਚ ਦੂਜੇ ਪੜਾਅ ਅਧੀਨ ਬਰਨਾਲਾ ਜ਼ਿਲ੍ਹੇ ਦੇ ਸ਼ਹਿਰਾਂ ਲਈ ਜਾਰੀ 17 ਕਰੋੜ ਦੀ ਰਾਸ਼ੀ ਵੀ ਸ਼ਾਮਲ ਹੈ, ਜਿਸ ਨਾਲ ਸ਼ਹਿਰੀ ਖੇਤਰਾਂ 'ਚ ਵਿਕਾਸ ਕਾਰਜ ਕਰਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫੋਂ ਪ੍ਰਰਾਪਤ ਕਰੋੜਾਂ ਦੇ ਫੰਡਾਂ ਦੇ ਵਿਕਾਸ ਕਾਰਜਾਂ ਨਾਲ ਜ਼ਿਲ੍ਹੇ ਦੇ ਸ਼ਹਿਰਾਂ ਦਾ ਮੁਹਾਂਦਰਾ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਰਨਾਲਾ ਵਾਸੀਆਂ ਦੀ ਚਿਰੋਕਣ ਮੰਗ ਪੂਰੀ ਕਰਦਿਆਂ 92.45 ਕਰੋੜ ਦਾ ਸੀਵਰੇਜ ਟਰੀਟਮੈਂਟ ਪ੍ਰਰਾਜੈਕਟ ਲਿਆਂਦਾ ਗਿਆ ਹੈ, ਉਥੇ ਸ਼ਹਿਰਾਂ ਵਿਚ ਸੀਵਰੇਜ, ਪਾਣੀ ਦੀ ਸਪਲਾਈ, ਸੜਕੀ ਮੁਰੰਮਤ ਅਤੇ ਪੱਕੀਆਂ ਗਲੀਆਂ ਨਾਲੀਆਂ ਨਾਲ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਦੀ ਨੁਹਾਰ ਬਦਲੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਰੋਗਰਾਮ ਗੇੜ-2 ਅਧੀਨ 17 ਕਰੋੜ ਦੀ ਜਾਰੀ ਰਾਸ਼ੀ ਨਾਲ ਸ਼ਹਿਰਾਂ 'ਚ 68 ਵਿਕਾਸ ਕਾਰਜ ਕਰਵਾਏ ਜਾਣੇ ਹਨ। ਜ਼ਿਲ੍ਹਾ ਬਰਨਾਲਾ ਵਿੱਚ ਵਿਕਾਸ ਦੇ ਕੰਮਾਂ ਲਈ ਬਰਨਾਲਾ ਸ਼ਹਿਰ ਲਈ 8 ਕਰੋੜ, ਧਨੌਲਾ ਲਈ 3 ਕਰੋੜ, ਤਪਾ 2 ਕਰੋੜ, ਹੰਡਿਆਇਆ 2 ਕਰੋੜ ਅਤੇ ਭਦੌੜ ਲਈ 2 ਕਰੋੜ ਰੁਪਏ ਕੁੱਲ 17 ਕਰੋੜ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚੋਂ ਸ਼ਕਤੀ ਨਗਰ ਕੁਝ ਗਲੀਆਂ, ਵਾਲਮੀਕਿ ਕਲੋਨੀ ਵਾਰਡ ਨੰਬਰ-23 ਤੇ 29 ਬਰਨਾਲਾ 'ਚ ਇੰਟਰਲਾਕਿੰਗ ਟਾਇਲਾਂ, ਗਲੀ ਨੰਬਰ 6 ਤੇ 7 ਤੇ ਨਾਲ ਦੀਆਂ ਗਲੀਆਂ ਵਾਰਡ ਨੰਬਰ 24 'ਚ 60 ਐਮਐਮ ਇੰਟਰਲਾਕਿੰਗ ਟਾਈਲ ਲਗਾਉਣ ਦਾ ਕੰਮ, ਜੁੱਤੀਆਂ ਵਾਲੇ ਮੋਰਚੇ ਰਾਮਗੜ੍ਹੀਆ ਰੋਡ ਵਾਰਡ ਨੰਬਰ 10, 12 ਅਤੇ 14 ਵਿੱਚ ਇੰਟਰਲਾਕਿੰਗ ਟਾਈਲਾਂ ਦੇ ਫਰਸ਼ ਦੀ ਉਸਾਰੀ ਦਾ ਕੰਮ, ਰਾਏਕੋਟ ਰੋਡ ਤੋਂ ਘੜੂੰਆਂ ਚੌਂਕ ਤੱਕ ਰਾਮਗੜੀਆ ਚੌਂਕ ਤੇ ਵਾਰਡ ਨੰਬਰ 3, 4 ਅਤੇ 5 ਵਿੱਚ ਪੀ.ਸੀ. ਪਾਉਣ ਦਾ ਕੰਮ, ਗਰਚਾ ਰੋਡ ਤੋਂ ਹੰਡਿਆਇਆ ਰੋਡ ਤੱਕ ਵਾਰਡ ਨੰਬਰ 27 ਤੇ 28 'ਚ ਪੀ.ਸੀ.ਪਾਉਣ ਦਾ ਕੰਮ, ਧਨੌਲਾ ਰੋਡ ਤੋਂ ਨਵੂ ਹੈਲਥ ਕਲੱਬ ਤੱਕ (ਗਿੱਲ ਕਲੋਨੀ ਅਤੇ ਲੱਖੀ ਕਲੋਨੀ ਰਾਹੀਂ ਹੁੰਦੇ ਹੋਏ ਕੋਰਟ ਤੱਕ ਅਤੇ ਲੱਖੀ ਕਲੋਨੀ ਗਲੀ ਨੰਬਰ 1 ਤੱਕ) ਅਤੇ ਕਿੰਨੂ ਵਾਲੇ ਬਾਗ ਤੋਂ ਜਤਿੰਦਰ ਵਕੀਲ ਦੇ ਘਰ ਤੱਕ ਵਾਰਡ ਨੰਬਰ 20, 21 ਅਤੇ 26 ਵਿੱਚ ਪੀ.ਸੀ.ਪਾਉਣ ਦਾ ਕੰਮ, ਵਾਰਡ ਨੰਬਰ 5 ਹੰਡਿਆਇਆ ਵਿਖੇ ਨਾਲੀਆਂ ਅਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ, ਅਨਾਜ ਮੰਡੀ ਰੋਡ ਤੋਂ ਬੱਸ ਸਟੈਂਡ ਬਰਨਾਲਾ ਤੱਕ ਵਾਰਡ ਨੰਬਰ 8 ਵਿੱਚ ਪ੍ਰਰੀਮਿਕਸ ਦਾ ਕੰਮ, ਵਾਰਡ ਨੰਬਰ 6 ਧਨੌਲਾ ਵਿਖੇ ਮਾਖੀ ਤੋਂ ਜਗਦੰਬੇ ਦੇ ਘਰ ਤੱਕ ਸੀਵਰ ਅਤੇ ਇੰਟਰਲਾਕ ਟਾਇਲਾਂ ਦਾ ਕੰਮ, ਧਨੌਲਾ ਖੁਰਦ ਨੇੜੇ ਵਾਰਡ ਨੰਬਰ 3 ਅਤੇ 5 ਵਿੱਚ ਨਾਲੀਆਂ ਅਤੇ ਇੰਟਰਲਾਕ ਟਾਇਲਾਂ ਸਣੇ 68 ਕੰਮ ਸ਼ਾਮਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ 'ਚ ਵਿਕਾਸ ਕਾਰਜ ਤੇ ਜ਼ਿਲ੍ਹਾ ਵਾਸੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਪਾਰਦਰਸ਼ਤਾ ਨਾਲ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਲੱਗ ਡਿਵੈਲਮੈਂਟ ਪ੍ਰਰਾਜੈਕਟ ਅਧੀਨ ਨਗਰ ਕੌਂਸਲ ਬਰਨਾਲਾ ਵੱਲੋਂ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਝੁੱਗੀਆਂ-ਝੌਂਪੜੀਆਂ ਵਾਲੇ ਯੋਗ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ।

ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ ਆਈਏਐੱਸ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਕਾਰਜਸਾਧਕ ਅਫਸਰ ਬਰਨਾਲਾ ਮਨਪ੍ਰਰੀਤ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ੍ਰੀ ਅਸ਼ੋਕ ਮਿੱਤਲ, ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਜੀਵਨ ਬਾਂਸਲ, ਦੀਪ ਸੰਘੇੜਾ, ਗੁਰਜਿੰਦਰ ਸਿੰਘ ਪੱਪੀ, ਕੁਲਦੀਪ ਸਿੰਘ ਕਾਲਾ ਿਢੱਲੋਂ, ਬਿੱਟੂ ਿਢੱਲੋਂ, ਹਰਦੀਪ ਸਿੰਘ ਜਾਗਲ, ਸੁਖਜੀਤ ਕੌਰ ਸੁੱਖੀ ਤੇ ਹੋਰ ਸਖ਼ਸ਼ੀਅਤਾਂ ਤੇੇ ਇਲਾਕਾ ਵਾਸੀ ਹਾਜ਼ਰ ਸਨ।