ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕੱਕੜਵਾਲ ਚੌਕ ਵਿਚ ਤਰਨਜੀਤ ਸਿੰਘ ਉਰਫ਼ ਤਰਨੀ ਅਮਰੀਕ ਸਿੰਘ ਉਰਫ਼ ਅਮਰੀਕਾ ਨਿਵਾਸੀ ਕੱਕੜਵਾਲ ਥਾਣਾ ਸਦਰ ਧੂਰੀ ਦੇ ਕੋਲੋਂ ਸ਼ੱਕ ਦੇ ਆਧਾਰ 'ਤੇ ਲਈ ਗਈ ਤਲਾਸ਼ੀ ਦੌਰਾਨ 49 ਨਸ਼ੀਲੀਆਂ ਗੋਲ਼ੀਆਂ ਅਤੇ 22 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ।

ਥਾਣਾ ਲੌਂਗੋਵਾਲ ਦੇ ਸਹਾਇਕ ਥਾਣੇਦਾਰ ਪ੍ਰਰੇਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਦੌਰਾਨ ਕੁਲਵਿੰਦਰ ਸਿੰਘ ਨਿਵਾਸੀ ਤਕੀਪੁਰ ਕੋਲੋਂ 20 ਲੀਟਰ ਲਾਹਨ ਬਰਾਮਦ ਕੀਤੀ ਹੈ।

ਥਾਣਾ ਸਿਟੀ ਸੰਦੌੜ ਦੇ ਹੌਲਦਾਰ ਸਫ਼ੀਕ ਖ਼ਾਨ ਨੇ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਦਰਸ਼ਨ ਸਿੰਘ ਉਰਫ਼ ਨਾਗੋ ਨਿਵਾਸੀ ਦਸੌਂਦਾ ਸਿੰਘ ਵਾਲਾ ਕੋਲੋਂ ਚੰਡੀਗੜ੍ਹ ਤੋਂ ਲਿਆਂਦੀ ਦੇਸੀ ਮਾਰਕਾ ਸ਼ਰਾਬ 12 ਬੋਤਲਾਂ ਬਰਾਮਦ ਕੀਤੀ ਗਈ ਹੈ।

ਉਪਰੋਕਤ ਮੁਲਜ਼ਮਾਂ 'ਤੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।