ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਸਦਰ ਥਾਣਾ ਅਹਿਮਦਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਬਸ਼ੀਰ ਮੁਹੰਮਦ ਨਿਵਾਸੀ ਅਜ਼ੀਮਾਬਾਦ ਸੰਘੈਣ ਨੇ ਦੱਸਿਆ ਕਿ ਮੈਂ ਐੱਸਬੀਆਈ ਬੈਂਕ ਬਰਾਂਚ ਭੋਗੀਵਾਲ ਦੇ ਏਟੀਐੱਮ ਵਿਚੋਂ ਪੈਸੇ ਕਢਵਾਉਣ ਗਿਆ ਸੀ। ਉਸ ਵਿਚੋਂ ਪੈਸੇ ਨਾ ਨਿਕਲਣ ਕਰਕੇ ਉਹ ਪੈਸੇ ਕਢਵਾਉਣ ਲਈ ਹਨੂਮਾਨ ਮੰਦਰ ਦੇ ਸਾਹਮਣੇ ਏਟੀਐੱਮ ਵਿਚ ਗਿਆ ਤੇ ਉੱਥੇ ਪੈਸੇ ਕਢਵਾ ਲਏ। ਫਿਰ ਅਗਲੇ ਦਿਨ ਉਸ ਨੂੰ 10 ਹਜ਼ਾਰ ਤੇ 1 ਹਜ਼ਾਰ ਨਿਕਲਣ ਦਾ ਮੈਸਜ਼ ਆਇਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਰਿਪੋਰਟ ਵਿਚ ਦੱਸਿਆ ਕਿ ਕਿਸੇ ਨੇ ਉਸ ਦੇ ਏਟੀਐੱਮ ਦਾ ਨਕਲੀ ਏਟੀਐੱਮ ਬਣਵਾ ਕੇ 11 ਹਜ਼ਾਰ ਰੁਪਏ ਕਢਵਾ ਲਏ ਹਨ। ਪੁਲਿਸ ਨੇ ਅਣਪਛਾਤਿਆਂ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।