ਮਿੱਠਾ/ਕਸਬਾ, ਸੰਗਰੂਰ : ਥਾਣਾ ਸਿਟੀ ਸੰਗਰੂਰ ਤੋਂ ਮਿਲੀ ਜਾਣਕਾਰੀ ਅਨੁਸਾਰ ਰਜਨੀ ਰਾਂਝਾ ਨਿਵਾਸੀ ਹਰਗੋਬਿੰਦਪੁਰਾ ਸੰਗਰੂਰ ਨੇ ਐੱਸਬੀਆਈ ਬੈਂਕ ਦੇ ਏਟੀਐਮ ਵਿਚੋਂ 1,15000 ਧੋਖਾਧੜੀ ਨਾਲ ਕੱਢਵਾ ਲਏ ਗਏ ਹਨ। ਥਾਣਾ ਸਿਟੀ ਸੁਨਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਪਾਲ ਸਿੰਘ ਨਿਵਾਸੀ ਬਿਗੜਵਾਲ ਨੇ ਆਪਣੇ ਏਟੀਐਮ ਕਾਰਡ ਰਾਹੀਂ ਨੇੜੇ ਸ਼ਹੀਦ ਊਧਮ ਸਿੰਘ ਬੁੱਤ ਐੱਸਬੀਆਈ ਬੈਂਕ ਸੁਨਾਮ ਦੀ ਏਟੀਐਮ ਮਸ਼ੀਨ ਵਿਚੋਂ ਕਢਵਾਉਣ ਗਿਆ ਸੀ ਤਾਂ ਉਸ ਦੇ ਪਿੱਛੇ ਦੋ ਅਣਪਛਾਤੇ ਵਿਅਕਤੀ ਖੜ੍ਹੇ ਸਨ ਜਿਨ੍ਹਾਂ ਨੇ ਉਸ ਦੇ ਕਾਰਡ ਦਾ ਪਾਸਵਰਡ ਹੈਕ ਕਰਕੇ ਉਸ ਦੇ ਖਾਤੇ ਵਿਚੋਂ 72 ਹਜ਼ਾਰ ਕਢਵਾ ਲਏ ਸਨ। ਪੁਲਿਸ ਵੱਲੋਂ ਉਪਰੋਕਤ ਮੁਲਜ਼ਮਾਂ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਭਾਲ ਕੀਤੀ ਜਾ ਰਹੀ ਹੈ।