ਪਰਦੀਪ ਕਸਬ, ਸੰਗਰੂਰ : ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਚੌਕੀ ਭਲਵਾਨ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਬਿਜਲੀ ਗਰਿੱਡ ਪਿੰਡ ਸਮੁੰਦਗੜ੍ਹ ਛੰਨਾਂ ਕੋਲੋਂ ਮਨੀ ਸਿੰਘ ਨਿਵਾਸੀ ਖੇੜੀ ਜੱਟਾਂ ਕੋਲੋਂ 36 ਬੋਤਲਾਂ ਸ਼ਰਾਬ ਅੰਗਰੇਜ਼ੀ ਬਰਾਮਦ ਕੀਤੀ ਗਈ ਹੈ।

ਥਾਣਾ ਸਿਟੀ ਧੂਰੀ ਹੌਲਦਾਰ ਪ੍ਰਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅਨਿਲ ਕੁਮਾਰ ਅਤੇ ਕਾਕੂ ਵਾਸੀ ਧੂਰੀ ਕੋਲੋਂ 20 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕੀਤੀ ਹੈ। ਮੁਲਜ਼ਮ ਕਾਕੂ ਸਿੰਘ ਭੱਜਣ ਵਿਚ ਸਫ਼ਲ ਹੋ ਗਿਆ ਹੈ।

ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨੇੜੇ ਪੁਲਿਸ ਪੁਲ ਡਰੇਨ ਹੱਦ ਕੋਲੋਂ ਬੀਤਾ ਸਾਹ ਨਿਵਾਸੀ ਪੱਤੀ ਛਾਜਲੀ ਦੇ ਘਰ ਰੇਡ ਕਰਕੇ 96 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਉਪਰੋਕਤ ਮੁਲਜ਼ਮਾਂ 'ਤੇ ਪੁਲਿਸ ਨੇ ਪਰਚੇ ਦਰਜ ਕਰ ਲਏ ਹਨ।