ਮਨਜੀਤ ਸਿੰਘ ਬਾਗੜੀਆਂ, ਅਮਰਗੜ੍ਹ : ਜ਼ਿਲ੍ਹਾ ਸੰਗਰੂਰ ਦੇ ਬਲਾਕ ਮਾਲੇਰਕੋਟਲਾ-1 ਦੇ ਪਿੰਡ ਮੁਹਾਲੀ ਵਿੱਚ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਸਮੇਤ ਚਾਰ ਲੋਕਾਂ ਦੇ ਉੱਤੇ ਪਿੰਡ ਦੀ ਇਕ ਅੌਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਸੰਗੀਨ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਮਰਗੜ੍ਹ ਦੇ ਮੁੱਖ ਅਫਸਰ ਇੰਸਪੈਕਟਰ ਰਜੇਸ਼ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਪਿੰਡ ਮੁਹਾਲੀ ਦੀ ਇੱਕ ਅੌਰਤ ਇੰਦਰਜੀਤ ਕੌਰ ਪਤਨੀ ਕੁਲਦੀਪ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਸਤਵਿੰਦਰ ਸਿੰਘ, ਪਰਵਿੰਦਰ ਕੌਰ, ਗੁਰਮੀਤ ਸਿੰਘ, ਬਲਦੇਵ ਸਿੰਘ ਦੇ ਖ਼ਿਲਾਫ਼ ਥਾਣਾ ਅਮਰਗੜ੍ਹ ਵਿਖੇ ਪਰਚਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਗਿ੍ਫ਼ਤਾਰੀ ਹੋਣÎੀ ਅਜੇ ਬਾਕੀ ਹੈ। ਉਨ੍ਹਾਂ ਅਦੱਸਿਆ ਕਿ ਇਸ ਕੇਸ ਦੀ ਪੜਤਾਲ ਏਐੱਸਆਈ ਜਸਵਿੰਦਰ ਸਿੰਘ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਵਿੱਚ ਸ਼ਾਮਲ ਬਲਦੇਵ ਸਿੰਘ 'ਤੇ ਲੜਾਈ ਦੌਰਾਨ ਅੌਰਤ ਨੂੰ ਮਾਰਕੁੱਟ ਕਰਨ ਦਾ ਦੋਸ਼ ਲਾਇਆ ਗਿਆ ਹੈ। ਥਾਣਾ ਅਮਰਗੜ੍ਹ ਵਿਖੇ ਦਰਜ ਮੁਦਈ ਨੇ ਆਪਣੇ ਬਿਆਨ ਵਿਚ ਜਿੱਥੇ ਆਪਣੇ ਜੇਠ, ਉਸ ਦੇ ਲੜਕੇ ਅਤੇ ਲੜਕੀ 'ਤੇ ਉਸ ਦੀ ਮਾਰਕੁੱਟ ਕਰਨ ਦਾ ਦੋਸ਼ ਲਾਇਆ ਗਿਆ। ਉੱਥੇ ਉਸ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਮੇਰੇ ਚਾਚਾ ਸਹੁਰੇ ਦੇ ਲੜਕੇ ਨੇ ਵੀ ਉਸ ਦੀ ਕੁੱਟਮਾਰ ਕੀਤੀ ਹੈ।