ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਦੇ ਚੈਕਿੰਗ ਦੌਰਾਨ ਵੱਖ-ਵੱਖ ਨਸ਼ੇ ਦੇ ਤਸਕਰਾਂ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਕੂੱਕਿਆਂ ਵਾਲਾ ਦੀ ਪੁਆਇੰਟ ਮੌਜੂਦ ਸੀ। ਚੈਕਿੰਗ ਦੌਰਾਨ ਮੁਹੰਮਦ ਸਹਿਬਾਜ਼ ਉਰਫ਼ ਸਾਜਾ ਅਤੇ ਆਦਿਲ ਨਿਵਾਸੀ ਮਾਲੇਰਕੋਟਲਾ 15 ਗ੍ਰਾਮ ਚਿੱਟਾ ਬਰਾਮਦ ਕੀਤਾ। ਥਾਣਾ ਸਿਟੀ ਮਾਲੇਰਕੋਟਲਾ 2 ਮੁਹੰਮਦ ਸਹਿਜਾਦ ਉਰਫ਼ ਸਾਜਾ ਕੋਲਂੋ 8 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਧੂਰੀ ਸਿਟੀ ਪੁਲਿਸ ਨੇ ਕਿਰਨਦੀਪ ਕੌਰ ਉਰਫ਼ ਪਰਮਜੀਤ ਕੌਰ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸੀਆਈ ਏ ਬਹਾਦਰ ਸਿੰਘ ਨਿਵਾਸੀ ਛਾਜਲੀ ਅਤੇ ਪਰਮਵੀਰ ਸਿੰਘ ਨਿਵਾਸੀ ਕਾਕੜਾ 500 ਗ੍ਰਾਮ ਅਫ਼ੀਮ ਬਰਾਮਦ ਕੀਤੀ। ਭਵਾਨੀਗੜ੍ਹ ਪੁਲਿਸ ਨੇ ਅਜੇ ਉਰਫ਼ ਹੈਪੀ ਨਿਵਾਸੀ ਜੌਲੀਆਂ ਕੋਲੋਂ 4 ਗ੍ਰਾਮ ਚਿੱਟਾ ਬਰਾਮਦ ਕੀਤਾ। ਥਾਣਾ ਛਾਜਲੀ ਪੁਲਿਸ ਜਸਪਾਲ ਸਿੰਘ ਉਰਫ ਪਾਲਾ, ਕਰਨ ਸਿੰਘ ਉਰਫ਼ ਕਾਲੂ ਨਿਵਾਸੀ ਭੀਖੀ ਅਤੇ ਬੰਟੀ ਨਿਵਾਸੀ ਸੰਗਰੂਰ, ਸੁਖਵਿੰਦਰ ਸਿੰਘ ਉਰਫ਼ ਸੈਟੀ ਨਿਵਾਸੀ ਸੁਨਾਮ ਕੋਲੋਂ 40 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕੀਤਾ। ਧਰਮਗੜ੍ਹ ਪੁਲਿਸ ਨੇ ਰੁਪਿੰਦਰ ਸਿੰਘ ਉਰਫ਼ ਕੁਲਵਿੰਦਰ ਸਿੰਘ ਨਿਵਾਸੀ ਗੰਢੂਆ ਕੋਲਂੋ 108 ਬੋਤਲਾਂ ਸ਼ਰਾਬ ਠੇਕਾ ਦੇਸ਼ੀ ਮਾਰਕਾ ਹਰਿਆਣਾ ਬਰਾਮਦ ਕੀਤੀ। ਲਹਿਰਾ ਪੁਲਿਸ ਨੇ ਸੋਨੀ ਸਿੰਘ ਅਤੇ ਰਣਜੀਤ ਸਿੰਘ ਨਿਵਾਸੀ ਕਾਲਵੰਜਾਰਾ ਕੋਲਂੋ 20 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ। ਪੁਲਿਸ ਨੇ ਉਕਤ ਵਿਅਕਤੀਆਂ ਵੀ ਗਿ੍ਫ਼ਤਾਰ ਕਰਕੇ ਵੱਖ-ਵੱਖ ਧਰਾਵਾਂ ਅਧੀਨ ਮਾਮਲੇ ਦਰਜ ਕਰ ਲਏ ਹਨ।