ਭੁੱਲਰ/ ਗੋਇਲ, ਬਰਨਾਲਾ : ਸੋਮਵਾਰ ਦੀ ਰਾਤ ਬਰਨਾਲਾ ਦੇ ਹੰਡਿਆਇਆ ਚੌਕ ਤੇ ਕਚਿਹਰੀ ਚੌਕ 'ਚ ਸਥਿਤ ਦੋ ਏਟੀਐ੍ਰਮ ਲੁੱਟਣ ਵਾਲੇ ਨੂੰ ਪੁਲਿਸ ਨੇ ਮੁਸਤੈਦੀ ਕਰਦਿਆਂ ਕੁੱਝ ਘੰਟਿਆਂ ਬਾਅਦ ਹੀ ਸੱਬਲ ਸਮੇਤ ਪੁਰਾਣੇ ਬੱਸ-ਸਟੈਂਡ ਤੋਂ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ-2 ਦੇ ਮੁੱਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਹਰਬੰਸ ਸਿੰਘ ਵਾਸੀ ਖੁੱਡੀ ਕਲਾਂ ਨੇ ਪਹਿਲਾ ਤਾਂ ਹੰਡਿਆਇਆ ਚੌਂਕ 'ਚ ਸਥਿਤ ਐੱਸਬੀਆਈ ਬੈਂਕ ਦਾ ਏਟੀਐੱਮ ਸੱਬਲ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਸ ਦੀ ਭੰਨ-ਤੋੜ ਕਰਨ 'ਤੇ ਅਸਫ਼ਲ ਰਿਹਾ। ਫਿਰ ਉਸ ਨੇ ਬਰਨਾਲਾ ਦੇ ਕਚਿਹਰੀ ਚੌਕ 'ਚ ਐਕਸਿਸ ਬੈਂਕ ਦੇ ਏਟੀਐੱਮ ਨੂੰ ਵੀ ਸੱਬਲ ਨਾਲ ਤੋੜਨ ਲੱਗਾ, ਪਰ ਦੋਵੇਂ ਏਟੀਐੱਮ ਦੀ ਭੰਨ-ਤੋੜ ਕਰ ਲੁੱਟਣ 'ਚ ਅਸਫ਼ਲ ਰਿਹਾ। ਪੁਲਿਸ ਨੇ ਪੁਰਾਣੇ ਬੱਸ ਸਟੈਂਡ ਤੋਂ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਤੋਂ ਪੁੱਛ-ਪੜਤਾਲ ਕਰਨੀ ਚਾਹੀ ਤਾਂ ਉਹ ਭੱਜ ਪਿਆ ਸੀ ਜਿਸ ਨੂੰ ਬਰਨਾਲਾ ਪੁਲਿਸ ਨੇ ਕਾਬੂ ਕਰਦਿਆਂ ਸੱਬਲ ਬਰਾਮਦ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱÎਸਿਆ ਕਿ ਕਾਬੂ ਕੀਤਾ ਵਿਅਕਤੀ ਮਕੈਨਿਕ ਦਾ ਕੰਮ ਕਰਦਾ ਹੈ।