ੋਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੇਖਾ ਰੋਡ ਗਲੀ੍ਰ ਨੰਬਰ-5 'ਚ ਮਿਲਾਵਟੀ ਿਘਓ ਦੇ ਗੋਦਾਮ 'ਤੇ ਸਿਹਤ ਵਿਭਾਗ ਦੀ ਟੀਮ ਨੇ 18 ਨਵੰਬਰ ਦੇਰ ਸ਼ਾਮ ਨੂੰ ਛਾਪੇਮਾਰੀ ਕਰਕੇ ਗੋਦਾਮ ਨੂੰ ਸੀਲ ਕਰ ਦਿੱਤਾ ਸੀ। ਮੰਗਲਵਾਰ ਨੂੰ ਡੀਐੱਚਓ ਡਾ. ਰਾਜ ਕੁਮਾਰ ਨੇ ਤੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਹਰਬੰਸ ਸਿੰਘ ਨੇ ਗੋਦਾਮ ਮਾਲਕ ਅਰੁਣ ਬਾਂਸਲ ਦੇ ਨਾਲ ਮੋਬਾਈਲ 'ਤੇ ਗੋਦਾਮ 'ਚ ਪਹੁੰਚਣ ਦੇ ਲਈ ਗੱਲ ਕੀਤੀ, ਪਰ ਗੋਦਾਮ ਮਾਲਕ ਪੂਰਾ ਦਿਨ ਅਧਿਕਾਰੀਆਂ ਨੂੰ ਟਾਲ-ਮਟੋਲ ਕਰਦਾ ਰਿਹਾ। ਜਦ ਕਿ ਉਨ੍ਹਾਂ ਗੋਦਾਮਾਂ ਦੀ ਚਾਬੀ ਕਿਸੇ ਵਿਅਕਤੀ ਦੇ ਦੁਆਰਾ ਡੀਐੱਚਓ ਡਾ. ਰਾਜ ਕੁਮਾਰ ਦੇ ਕੋਲ ਭੇਜ ਦਿੱਤੀ ਗਈ ਸੀ। ਡੀਐੱਚਓ ਡਾ. ਰਾਜ ਕੁਮਾਰ ਨੇ ਦੱਸਿਆ ਕਿ ਗੋਦਾਮ ਮਾਲਕ ਨੇ ਫੋਨ 'ਤੇ ਕਿਹਾ ਕਿ ਉਹ ਮੰਗਲਵਾਰ ਨੂੰ ਸਵੇਰੇ 10 ਵਜੇ ਅਵੇਗਾ ਤੇ ਫਿਰ ਉਨ੍ਹਾਂ ਨੇ ਟਾਲ-ਮਟੋਲ ਕਰਦੇ ਹੋਏ 4 ਵਜੇ ਦਾ ਸਮਾਂ ਦਿੱਤਾ, ਪਰ ਜਦ ਉਹ 6 ਵਜੇ ਤਕ ਗੋਦਾਮ 'ਚ ਨਹੀਂ ਆਏ ਤਾਂ ਸਿਹਤ ਵਿਭਾਗ ਨੇ ਅਰੁਣ ਬਾਂਸਲ ਦੇ ਗੋਦਾਮ ਦੇ ਗੇਟ 'ਤੇ ਨੋਟਿਸ ਲਾ ਕੇ ਬੁੱਧਵਾਰ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੋਦਾਮ ਮਾਲਕ ਬੁੱਧਵਾਰ ਨੂੰ ਨਹੀਂ ਆਏ ਤਾਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।